ਲਾੜੇ ਨੇ ਮੋੜ ਦਿੱਤੇ ਦਹੇਜ 'ਚ ਦਿੱਤੇ 11 ਲੱਖ ਰੁਪਏ ਤੇ ਗਹਿਣੇ, ਸ਼ਗਨ ਵਜੋਂ ਰੱਖਿਆ ਸਿਰਫ਼ 1 ਰੁਪਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਗੇ ਕਦਮ ਦੀ ਹਰ ਪਾਸੇ ਹੋ ਰਹੀ ਸ਼ਲਾਘਾ 

Image

 

ਮੁਜ਼ੱਫਰਨਗਰ - ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਇੱਕ ਲਾੜੇ ਨੇ ਲੜਕੀ ਦੇ ਮਾਪਿਆਂ ਤੋਂ ਦਾਜ ਵਿੱਚ ਲਏ 11 ਲੱਖ ਰੁਪਏ ਅਤੇ ਗਹਿਣੇ ਵਾਪਸ ਕਰ ਦਿੱਤੇ ਹਨ ਅਤੇ ਸ਼ਗਨ ਵਜੋਂ ਸਿਰਫ਼ ਇੱਕ ਰੁਪਿਆ ਲਿਆ।

ਸਥਾਨਕ ਪਿੰਡ ਵਾਸੀ ਅਮਰਪਾਲ ਦੇ ਦੱਸਣ ਅਨੁਸਾਰ ਲਾੜੇ ਸੌਰਭ ਚੌਹਾਨ ਨੇ ਸ਼ੁੱਕਰਵਾਰ ਨੂੰ ਲੜਕੀ ਦੇ ਮਾਪਿਆਂ ਨੂੰ 11 ਲੱਖ ਰੁਪਏ ਨਕਦ ਅਤੇ ਗਹਿਣੇ ਸਮੇਤ ਦਾਜ ਵਾਪਸ ਕਰ ਦਿੱਤਾ, ਅਤੇ ਵਿਆਹ ਸਮਾਗਮ ਦੌਰਾਨ ਸਿਰਫ਼ 1 ਰੁਪਿਆ ਸ਼ਗਨ ਵਜੋਂ ਸਵੀਕਾਰ ਕੀਤਾ।

ਉਸ ਨੇ ਦੱਸਿਆ ਕਿ ਲਾੜਾ ਸੌਰਭ ਚੌਹਾਨ ਐਕਾਊਂਟੈਂਟ ਹੈ, ਜਦ ਕਿ ਲਾੜੀ ਪ੍ਰਿੰਸ ਜ਼ਿਲ੍ਹੇ ਦੇ ਪਿੰਡ ਲਖਨ ਦੇ ਇੱਕ ਸੇਵਾਮੁਕਤ ਫ਼ੌਜੀ ਦੀ ਧੀ ਹੈ। ਸ਼ੁੱਕਰਵਾਰ ਸ਼ਾਮ ਨੂੰ ਬਰਾਤ ਮੁਜ਼ੱਫਰਨਗਰ ਤੋਂ ਲਖਨ ਪਿੰਡ ਗਈ ਸੀ।

ਲਾੜੇ ਸੌਰਭ ਚੌਹਾਨ ਦੇ ਇਸ ਕਦਮ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਪਿੰਡ ਵਾਸੀ ਅਮਰਪਾਲ ਨੇ ਦੱਸਿਆ ਕਿ ਲਾੜੇ ਵੱਲੋਂ ਚੁੱਕਿਆ ਗਿਆ ਕਦਮ ਹੋਰਨਾਂ ਲਈ ਮਿਸਾਲ ਹੈ।

ਕਿਸਾਨ ਮਜ਼ਦੂਰ ਸੰਗਠਨ ਦੇ ਕੌਮੀ ਪ੍ਰਧਾਨ ਠਾਕੁਰ ਪੂਰਨ ਸਿੰਘ ਨੇ ਕਿਹਾ ਕਿ ਇਹ ਅਜਿਹਾ ਕਦਮ ਹੈ ਜਿਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ।