2019 ਦੇ ਅਖੀਰ ਵਿਚ ਪਿਆਜ਼ ਨੇ ਮਹਿੰਗਾਈ ਦੀ ਕਰਾਤੀ ਧੰਨ-ਧੰਨ, ਕੱਢੇ ਲੋਕਾਂ ਦੇ ਹੱਦੋਂ ਵੱਧ ਹੰਝੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਆਜ਼ ਦੇ ਭਾਅ ਦੇਸ਼ ਦੇ ਕਈ ਸ਼ਹਿਰਾਂ 'ਚ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ।

Year ender 2019 onions

ਨਵੀਂ ਦਿੱਲੀ: ਸਾਲ 2019 ਵਿਚ ਪਿਆਜ਼ ਅਤੇ ਸਬਜ਼ੀਆਂ ਸਮੇਤ ਹੋਰ ਖਾਧ ਉਤਪਾਦਾਂ ਦੀ ਮਹਿੰਗਾਈ ਨੇ ਉਪਭੋਕਤਾਵਾਂ ਦਾ ਕਚੁੰਬਰ ਕੱਢ ਦਿੱਤਾ ਹੈ। 2019 ਵਿਚ ਪਿਆਜ਼ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਪਿਆਜ਼ ਦੇ ਭਾਅ ਦੇਸ਼ ਦੇ ਕਈ ਸ਼ਹਿਰਾਂ 'ਚ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ।

ਰੇਟਿੰਗ ਏਜੰਸੀ ਇਕਰਾ ਦੀ ਅਰਥਸ਼ਾਸਤਰੀ ਅਦਿੱਤੀ ਨਾਇਰ ਨੇ ਅਨੁਮਾਨ ਜਤਾਇਆ ਹੈ ਕਿ 2020 ਦੀ ਸ਼ੁਰੂਆਤ 'ਚ ਸਬਜ਼ੀਆਂ ਦੇ ਭਾਅ ਕਾਫੀ ਹਦ ਤੱਕ ਕਾਬੂ 'ਚ ਆ ਜਾਣਗੇ। ਨਾਇਰ ਨੇ ਕਿਹਾ ਕਿ ਭੂਜਲ ਦੀ ਵਧੀਆ ਸਥਿਤੀ ਅਤੇ ਪਾਣੀ ਦੇ ਸੋਮਿਆਂ ਦਾ ਪੱਧਰ ਉੱਪਰ ਉੱਠਣ ਦੀ ਵਜ੍ਹਾ ਨਾਲ ਹਾੜੀ ਦੇ ਉਤਪਾਦਨ ਅਤੇ ਮੋਟੇ ਅਨਾਜ਼ਾਂ ਦੀ ਪ੍ਰਤੀ ਹੈਕਟੇਅਰ ਉਪਜ ਚੰਗੀ ਰਹੇਗੀ।

ਹਾਲਾਂਕਿ ਸਾਲਾਨਾ ਆਧਾਰ 'ਤੇ ਹਾੜੀ ਦਾਲਾਂ ਅਤੇ ਤੇਲਾਂ ਵਾਲੇ ਬੀਜਾਂ ਦੀ ਬਿਜਾਈ 'ਚ ਜੋ ਕਮੀ ਆਈ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਬਾਵਜੂਦ ਇਸ ਦੇ ਆਯਾਤਿਤ ਪਿਆਜ਼ ਅਤੇ ਨਵੀਂਆਂ ਫਸਲ ਦੇ ਆਉਣ ਨਾਲ ਕੀਮਤਾਂ 'ਚ ਗਿਰਾਵਟ ਦੀ ਉਮੀਦ ਹੈ। ਇਕਰਾ ਦਾ ਅਨੁਮਾਨ ਹੈ ਕਿ ਦਸੰਬਰ 'ਚ ਖੁਦਰਾ ਮਹਿੰਗਾਈ ਵਧ ਕੇ 5.8-6 ਫੀਸਦੀ ਤੱਕ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।