ਤਿੰਨ ਵੱਡੇ ਨਕਸਲੀਆਂ ਵੱਲੋਂ ਆਤਮ ਸਮਰਪਣ 

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨਾਂ ਵਿੱਚੋਂ ਦੋ ਦੇ ਸਿਰ 'ਤੇ ਲੱਖਾਂ ਰੁਪਏ ਦੇ ਇਨਾਮ ਸੀ  

Image For Representation Only

 

ਰਾਏਪੁਰ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਤਿੰਨ ਨਕਸਲੀਆਂ ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਦੇ ਸਿਰਾਂ 'ਤੇ ਇਨਾਮ ਹਨ। 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਪੂਨਾ ਨਰਕਾਮ 'ਨਵੀਂ ਸਵੇਰ, ਨਵੀਂ ਸ਼ੁਰੂਆਤ' ਮੁਹਿੰਮ ਤੋਂ ਪ੍ਰਭਾਵਿਤ ਹੋ ਕੇ, ਤਿੰਨ ਨਕਸਲੀਆਂ, ਮਾੜਵੀ ਬੁਧਰਾ, ਵੇਟੀ ਜੋਗਾ ਅਤੇ ਮਾੜਵੀ ਜੋਗਾ ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਮਾੜਵੀ ਬੁਧਰਾ ਦੇ ਸਿਰ 'ਤੇ ਪੰਜ ਲੱਖ ਰੁਪਏ ਅਤੇ ਵੇਟੀ ਜੋਗਾ ਦੇ ਸਿਰ 'ਤੇ ਤਿੰਨ ਲੱਖ ਰੁਪਏ ਦਾ ਇਨਾਮ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾੜਵੀ ਬੁਧਰਾ ਦੰਡਕਾਰਣਿਆ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ ਦਾ ਪ੍ਰਧਾਨ ਹੈ ਅਤੇ ਵੇਟੀ ਜੋਗਾ ਕਿਸਟਾਰਾਮ ਐਲ.ਓ.ਐਸ. ਦਾ ਡਿਪਟੀ ਕਮਾਂਡਰ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀਆਂ ਨੇ ਕਿਸਟਾਰਾਮ ਅਤੇ ਭੇਜੀ ਇਲਾਕੇ ਵਿੱਚ ਕਈ ਨਕਸਲੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਵਿੱਚ ਬੁਰਕਾਪਾਲ ਅਤੇ ਮਿਨਪਾ ਪਿੰਡ ਵਿੱਚ ਪੁਲੀਸ ਟੀਮ ’ਤੇ ਹਮਲੇ ਦੀ ਘਟਨਾ ਵੀ ਸ਼ਾਮਲ ਹੈ। ਇਨ੍ਹਾਂ ਘਟਨਾਵਾਂ ਵਿੱਚ 25 ਅਤੇ 17 ਜਵਾਨ ਸ਼ਹੀਦ ਹੋਏ ਸਨ।

ਉਨ੍ਹਾਂ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਸੂਬਾ ਸਰਕਾਰ ਦੀ ਮੁੜ ਵਸੇਬਾ ਨੀਤੀ ਤਹਿਤ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।