ਫਰਾਂਸੀਸੀ ਜਹਾਜ਼ ਨੇ ਹਿੰਦ ਮਹਾਸਾਗਰ 'ਚ 670 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਹਫਤੇ ਮੁੰਬਈ ਦੀ ਫੌਜ਼ੀ ਬੰਦਰਗਾਹ 'ਤੇ ਪੁੱਜੇ ਜੰਗੀ ਜਹਾਜ ਕੈਸਾਰਡ ਨੇ 31 ਜਨਵਰੀ ਨੂੰ 670 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ।

French Navy

ਨਵੀਂ ਦਿੱਲੀ : ਮੁੰਬਈ ਦੀ ਫ਼ੌਜੀ ਬੰਦਰਗਾਹ 'ਤੇ ਪਿਛਲੇ ਹਫਤੇ ਪੁੱਜੇ ਇਕ ਫਰਾਂਸੀਸੀ ਜੰਗੀ ਜਹਾਜ਼ ਨੇ ਹਿੰਦ ਮਹਾਸਾਗਰ ਵਿਚ 670 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ । ਫਰਾਂਸੀਸੀ ਦੂਤ ਨੇ ਇਹ ਜਾਣਕਾਰੀ ਦਿੱਤੀ। ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਨੇ ਕਿਹਾ ਕਿ ਇਹ ਰਿਕਾਰਡ ਜ਼ਬਤੀ ਅਤਿਵਾਦੀ  ਗਤੀਵਿਧੀਆਂ ਲਈ ਪੈਸਾ ਉਪਲੱਬਧ

Seized Herion

ਕਰਾਉਣ 'ਤੇ ਤਿੱਖੀ ਸੱਟ ਹੈ।  ਭਾਰਤ ਵਿਚ ਫ਼ਰਾਂਸ ਦੇ ਰਾਜਦੂਤ ਐਲੇਗਜ਼ੈਂਡਰ ਜੀਗਲਰ ਨੇ ਕਿਹਾ ਕਿ ਪਿਛਲੇ ਹਫਤੇ ਮੁੰਬਈ ਦੀ ਫੌਜ਼ੀ ਬੰਦਰਗਾਹ 'ਤੇ ਪੁੱਜੇ ਜੰਗੀ ਜਹਾਜ ਕੈਸਾਰਡ ਨੇ 31 ਜਨਵਰੀ ਨੂੰ 670 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ।

ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਦੀ ਸੁਰੱਖਿਆ ਲਈ ਫ਼ਰਾਂਸ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਵਚਨਬੱਧ ਹੈ। ਹਿੰਦ ਮਹਾਸਾਗਰ ਦੀ ਸੁਰੱਖਿਆ ਭਾਰਤ ਅਤੇ ਫ਼ਰਾਂਸ ਦਾ ਸਾਂਝਾ ਟੀਚਾ ਹੈ। ਦੱਸ ਦਈਏ ਕਿ ਇਹ ਜੰਗੀ ਜਹਾਜ਼ 29 ਜਨਵਰੀ ਨੂੰ ਮੁੰਬਈ ਪਹੁੰਚਿਆ ਸੀ ।