ਸੱਸ-ਸਹੁਰਾ ਦੇ ਘਰ ਆਉਣ ਤੋਂ ਨਰਾਜ਼ ਨੂੰਹ ਨੇ ਕੀਤੀ ਆਤਮਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਸਰੋਦ ਇਲਾਕੇ ਵਿਚ ਇਕ ਗਰਭਵਤੀ ਮਹਿਲਾ ਨੇ ਸ਼ਨਿਚਰਵਾਰ ਨੂੰ ਘਰ ਵਿਚ ਹੀ ਫ਼ਾਹਾ ਲਗਾਕੇ ਖੁਦਕੁਸ਼ੀ ਕਰ ਲਈ। ਉਸ ਦਾ ਪਤੀ ਛੋਟੇ ਭਰਾ ਦੀ ਸੋਗ ਸਮਾਗਮ 'ਚ ਸ਼ਾਮਿਲ ਹੋਣ ਸਾਗਰ...

Suicide

ਮਿਸਰੋਦ : ਮਿਸਰੋਦ ਇਲਾਕੇ ਵਿਚ ਇਕ ਗਰਭਵਤੀ ਮਹਿਲਾ ਨੇ ਸ਼ਨਿਚਰਵਾਰ ਨੂੰ ਘਰ ਵਿਚ ਹੀ ਫ਼ਾਹਾ ਲਗਾਕੇ ਖੁਦਕੁਸ਼ੀ ਕਰ ਲਈ। ਉਸ ਦਾ ਪਤੀ ਛੋਟੇ ਭਰਾ ਦੀ ਸੋਗ ਸਮਾਗਮ 'ਚ ਸ਼ਾਮਿਲ ਹੋਣ ਸਾਗਰ ਗਿਆ ਸੀ। ਪਰਤ ਕੇ ਜਦੋਂ ਉਹ ਘਰ ਪਹੁੰਚਿਆ ਤਾਂ ਪਤਨੀ ਫ਼ਾਹਾ ਲਗਾ ਕੇ ਲਟਕੀ ਮਿਲੀ। ਉਹ ਸੱਸ - ਸਹੁਰੇ ਦੇ ਭੋਪਾਲ ਆਉਣ ਦੀ ਗੱਲ ਨੂੰ ਲੈ ਕੇ ਤਨਾਅ 'ਚ ਸੀ। ਮਹਿਲਾ ਨੇ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਐਤਵਾਰ ਨੂੰ ਮਹਿਲਾ ਦਾ ਜਨਮਦਿਨ ਸੀ।

Pregnant wife commit suicide

ਆਤਮਹੱਤਿਆ ਤੋਂ ਪਹਿਲਾਂ ਪਤੀ ਨੂੰ ਭੇਜੇ ਮੈਸੇਜ ਵਿਚ ਮਹਿਲਾ ਨੇ ਲਿਖਿਆ - ਤੁਸੀਂ ਇਕ ਚੰਗੇ ਭਰਾ ਅਤੇ ਬੇਟੇ ਸਾਬਤ ਹੋ ਸਕਦੇ ਹੋ ਪਰ ਚੰਗੇ ਪਤੀ ਨਹੀਂ। ਟੀਆਈ ਸੰਜੀਵ ਚੌਕਸੇ ਦੇ ਮੁਤਾਬਕ ਕਿ ਸ਼ਿਵਾਨੀ ਤੀਵਾਰੀ (35) ਮੂਲਤ : ਸਾਗਰ ਦੀ ਰਹਿਣ ਵਾਲੀ ਸੀ। ਭੋਪਾਲ ਵਿਚ ਪੜ੍ਹਾਈ ਦੇ ਦੌਰਾਨ ਉਸਦੀ ਮੁਲਾਕਾਤ ਸਾਗਰ ਨਿਵਾਸੀ ਆਸ਼ੀਸ਼ ਸਿੰਘ ਰਾਜਪੂਤ ਨਾਲ ਹੋਈ ਸੀ। ਚਾਰ ਸਾਲ ਪਹਿਲਾਂ ਦੋਵਾਂ ਨੇ ਪ੍ਰੇਮ ਵਿਆਹ ਕੀਤਾ ਅਤੇ ਸੌਮਿਆ ਹਾਇਟਸ ਵਿਚ ਰਹਿਣ ਲੱਗੇ। ਸ਼ਿਵਾਨੀ ਐਮਪੀ ਨਗਰ ਸਥਿਤ ਇਕ ਕੰਪਨੀ ਵਿਚ ਨੌਕਰੀ ਕਰਦੀ ਸੀ।

Suicide

ਅਸੀਸ ਵੀ ਨਿਜੀ ਕੰਪਨੀ ਵਿਚ ਕੰਮ ਕਰਦਾ ਹੈ। ਪਿਛਲੇ ਦਿਨੀਂ ਸਾਗਰ ਵਿਚ ਅਸੀਸ ਦੇ ਛੋਟੇ ਭਰਾ ਦੀ ਬੀਮਾਰੀ ਦੇ ਚਲਦੇ ਦੇਹਾਂਤ ਹੋ ਗਿਆ,  ਜਿਸ ਕਾਰਨ ਉਹ ਸਾਗਰ ਗਿਆ ਸੀ। ਸ਼ਨਿਚਰਵਾਰ ਦੁਪਹਿਰ ਅਸੀਸ ਨੇ ਪਤਨੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਸ਼ਾਮ ਤੱਕ ਭੋਪਾਲ ਪਹੁੰਚ ਜਾਵੇਗਾ। ਦੇਰ ਸ਼ਾਮ ਅਸੀਸ ਘਰ ਪਹੁੰਚਿਆ ਤਾਂ ਸ਼ਿਵਾਨੀ ਫਾਹਾ ਲਗਾ ਕੇ ਲਟਕੀ ਮਿਲੀ। ਸ਼ਿਵਾਨੀ ਗਰਭਵਤੀ ਸੀ।

ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਪਤਾ ਚਲਿਆ ਹੈ ਕਿ ਛੋਟੇ ਭਰਾ ਦੀ ਮੌਤ ਤੋਂ ਬਾਅਦ ਅਸੀਸ ਅਪਣੇ ਮਾਤਾ - ਪਿਤਾ ਨੂੰ ਨਾਲ ਰੱਖਣ ਲਈ ਭੋਪਾਲ ਲੈ ਕੇ ਆ ਰਿਹਾ ਸੀ। ਇਸ ਦੀ ਜਾਣਕਾਰੀ ਉਸਨੇ ਫੋਨ 'ਤੇ ਸ਼ਿਵਾਨੀ ਨੂੰ ਦਿਤੀ ਸੀ। ਇਸ ਵਜ੍ਹਾ ਨਾਲ ਉਹ ਨਰਾਜ਼ ਸੀ। ਫਿਲਹਾਲ ਅੰਦਾਜ਼ਾ ਹੈ ਕਿ ਇਸ ਕਾਰਨ ਨਾਲ ਉਸਨੇ ਫ਼ਾਹਾ ਲਗਾਇਆ ਹੋਵੇਗਾ।