ਗੁਜਰਾਤ ਦੰਗਾ: ਜਕਿਆ ਜਾਫ਼ਰੀ ਦੀ ਪਟੀਸ਼ਨ ‘ਤੇ ਹੁਣ ਸੁਣਵਾਈ 14 ਅਪ੍ਰੈਲ ਨੂੰ
ਸੁਪ੍ਰੀਮ ਕੋਰਟ ਨੇ ਗੁਜਰਾਤ ਦੇ ਗੁਲਬਰਗਾ ਸੁਸਾਇਟੀ ਦੰਗਾ ਮਾਮਲੇ ‘ਚ ਜਾਕਿਆ ਜਾਫਰੀ...
ਨਵੀਂ ਦਿੱਲੀ: ਸੁਪ੍ਰੀਮ ਕੋਰਟ ਨੇ ਗੁਜਰਾਤ ਦੇ ਗੁਲਬਰਗਾ ਸੁਸਾਇਟੀ ਦੰਗਾ ਮਾਮਲੇ ‘ਚ ਜਾਕਿਆ ਜਾਫਰੀ ਦੀ ਪਟੀਸ਼ਨ ‘ਤੇ ਸੁਣਵਾਈ ਟਾਲ ਦਿੱਤੀ ਹੈ। ਕੋਰਟ ਇਸ ਪਟੀਸ਼ਨ ‘ਤੇ 14 ਅਪ੍ਰੈਲ ਨੂੰ ਸੁਣਵਾਈ ਕਰੇਗਾ।
ਇਹ ਪਟੀਸ਼ਨ ਦੰਗੇ ਵਿੱਚ ਮਾਰੇ ਗਏ ਕਾਂਗਰਸ ਦੇ ਸਾਬਕਾ ਸੰਸਦ ਇਹਸਾਨ ਜਾਫਰੀ ਦੀ ਪਤਨੀ ਜਾਕਿਆ ਜਾਫਰੀ ਨੇ ਦਰਜ ਕੀਤੀ ਹੈ। ਜਾਕਿਆ ਜਾਫਰੀ ਨੇ ਗੁਜਰਾਤ ਦੰਗਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੂਜੇ ਰਾਜ ਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਐਸਆਈਟੀ ਵਲੋਂ ਕਲੀਨ ਚਿੱਟ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।
ਗੁਜਰਾਤ ਦੇ ਗੁਲਬਰਗਾ ਸੁਸਾਇਟੀ ‘ਚ 2002 ਵਿੱਚ ਦੰਗਿਆਂ ਦੇ ਦੌਰਾਨ ਕਾਂਗਰਸ ਦੇ ਸਾਬਕਾ ਸੰਸਦ ਇਹਸਾਨ ਜਾਫਰੀ ਸਮੇਤ 69 ਲੋਕ ਮਾਰੇ ਗਏ ਸਨ। ਜਾਕਿਆ ਜਾਫਰੀ ਨੇ ਇਲਜ਼ਾਮ ਲਗਾਇਆ ਸੀ ਕਿ ਇਸ ਦੰਗਿਆਂ ਦੇ ਪਿਛੇ ਵੱਡੀ ਆਪਰਾਧਿਕ ਸਾਜਿਸ਼ ਰਚੀ ਗਈ ਸੀ।
ਮੰਗ ‘ਤੇ ਸੁਣਵਾਈ ਕਰਦੇ ਹੋਏ ਟਰਾਇਲ ਕੋਰਟ ਨੇ 2013 ‘ਚ ਨਰਿੰਦਰ ਮੋਦੀ ਅਤੇ 56 ਲੋਕਾਂ ਨੂੰ ਕਲੀਨ ਚਿੱਟ ਦਿੱਤੀ ਸੀ। ਟਰਾਇਲ ਕੋਰਟ ਦੇ ਫੈਸਲੇ ਦੇ ਖਿਲਾਫ ਜਾਕਿਆ ਜਾਫਰੀ ਨੇ ਗੁਜਰਾਤ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ।
ਗੁਜਰਾਤ ਹਾਈਕੋਰਟ ਨੇ ਪਿਛਲੇ ਸਾਲ ਅਕਤੂਬਰ ਵਿੱਚ ਜਾਕਿਆ ਜਾਫਰੀ ਦੀ ਮੰਗ ਖਾਰਿਜ ਕਰ ਦਿੱਤੀ ਸੀ। ਗੁਜਰਾਤ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਜਾਕਿਆ ਨੇ ਸੁਪ੍ਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ।