ਬਿਜਲੀ ਦਾ ਬਿੱਲ ਆਇਆ ਲੱਖਾਂ 'ਚ, ਸੁਣ ਕੇ ਕਿਸਾਨ ਨੂੰ ਲੱਗਾ '440 ਵੋਲਟ ਦਾ ਝਟਕਾ' 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਜ਼ਿਲ੍ਹੇ ਵਿਚ ਬਿਜਲੀ ਵਿਭਾਗ ਦੇ ਕਾਰਨਾਮੇ ਨਾਲ ਇਕ ਕਿਸਾਨ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਨੇ ਜ਼ਿਲ੍ਹੇ ਦੇ ਜੁਲਾਣਾ ਕਸਬੇ ਦੇ..

File photo

ਜੀਂਦ- ਹਰਿਆਣਾ ਦੇ ਜ਼ਿਲ੍ਹੇ ਵਿਚ ਬਿਜਲੀ ਵਿਭਾਗ ਦੇ ਕਾਰਨਾਮੇ ਨਾਲ ਇਕ ਕਿਸਾਨ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਨੇ ਜ਼ਿਲ੍ਹੇ ਦੇ ਜੁਲਾਣਾ ਕਸਬੇ ਦੇ ਕਿਸਾਨ ਨੂੰ ਇੱਕ ਲੱਖ ਤੋਂ ਵੱਧ ਦਾ ਬਿਜਲੀ ਬਿੱਲ ਦੇ ਦਿੱਤਾ। ਬਿੱਲ ਠੀਕ ਕਰਨ ਲਈ ਹੁਣ ਇਹ ਕਿਸਾਨ ਵਿਭਾਗ ਦੇ ਚੱਕਰ ਕੱਟ ਕੇ ਤੰਗ ਆ ਗਿਆ ਹੈ।

ਪਿੰਡ ਸ਼ਾਦੀਪੁਰ ਦੇ ਕਿਸਾਨ ਸੁਨੇਹਰਾ ਨੇ ਦੱਸਿਆ ਕਿ ਉਹ ਨਿਰੰਤਰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰ ਰਿਹਾ ਹੈ। ਉਸਦਾ ਔਸਤਨ ਬਿੱਲ ਦੋ ਮਹੀਨਿਆਂ ਵਿੱਚ ਇੱਕ ਹਜ਼ਾਰ ਰੁਪਏ ਤੋਂ ਘੱਟ ਹੀ ਆਉਂਦਾ ਹੈ। ਕਿਸਾਨ ਨੇ ਦੱਸਿਆ ਕਿ ਦਸੰਬਰ ਵਿਚ ਵੀ ਉਸ ਨੇ ਪੂਰਾ ਬਿੱਲ ਭਰਿਆ ਸੀ ਪਰ ਇਸ ਮਹੀਨੇ ਬਿਜਲੀ ਵਿਭਾਗ ਨੇ ਉਸ ਨੂੰ 1 ਲੱਖ 900 44 ਰੁਪਏ ਦਾ ਬਿੱਲ ਭੇਜ ਦਿੱਤਾ।

ਇਸ ਬਿੱਲ ਨੂੰ ਦੇਖ ਕੇ ਕਿਸਾਨ ਦੇ ਪਸੀਨੇ ਛੁੱਟ ਗਏ। ਕਿਸਾਨ ਨੇ ਦੱਸਿਆ ਕਿ ਬਿਜਲੀ ਵਿਭਾਗ ਦੀਆਂ ਇਨ੍ਹਾਂ ਲਾਪਰਵਾਹੀਆਂ ਨਾਲ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਨੇ ਕਿਹਾ ਕਿ ਜਦੋਂ ਉਹ ਲਗਾਤਾਰ ਬਿਜਲੀ ਦਾ ਬਿੱਲ ਭਰ ਰਿਹਾ ਹੈ ਤਾਂ ਉਸ ਨੂੰ ਐਨਾ ਬਿੱਲ ਕਿਸ ਤਰ੍ਹਾਂ ਆ ਗਿਆ। ਉਸ ਦਾ ਬਿਜਲੀ ਦਾ ਲੋਡ ਵੀ ਕਾਫੀ ਘੱਟ ਹੈ। 

ਉਸ ਨੇ ਕਿਹਾ ਕਿ ਦਸੰਬਰ ਵਿਚ ਉਸ ਨੇ 600 ਰੁਪਏ ਦਾ ਬਿੱਲ ਭਰਿਆ ਹੈ ਪਰ ਇਸ ਵਾਰ ਵਿਭਾਗ ਨੇ ਮੀਟਰ ਦੀ ਰੀਡਿੰਗ ਚੰਗੀ ਤਰ੍ਹਾਂ ਨਹੀਂ ਕੀਤਾ ਜਿਸ ਦੀ ਵਜਾਂ ਨਾਲ ਦੋ ਮਹੀਨਿਆਂ ਵਿਚ 13150 ਯੂਨਿਟ ਦਾ ਬਿੱਲ 100944 ਰੁਪਏ ਆ ਗਿਆ। ਕਿਸਾਨ ਨੇ ਬਿਜਲੀ ਵਿਭਾਗ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ।

ਜਦੋਂ ਕਿਸਾਨ ਨੇ ਬਿਜਲ ਵਿਭਾਗ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗਲਤ ਰੀਡਿੰਗ ਦੀ ਵਜ੍ਹਾਂ ਨਾਲ ਬਿੱਲ ਗਲਤ ਆ ਗਿਆ ਹੈ ਅਤੇ ਇਸਨੂੰ ਜਲਦ ਹੀ ਠੀਕ ਕਰ ਦਿੱਤਾ ਜਾਵੇਗਾ। ਉਹਨਾਂ ਨੇ ਮੀਟਰ ਰੀਡਿੰਗ ਕਰਨ ਵਾਲੇ ਕਰਮਚਾਰੀ ਨੂੰ ਵੀ ਹਦਾਇਤ ਦਿੱਤੀ ਹੈ ਕਿ ਉਹ ਅੱਗੇ ਤੋਂ ਸਹੀ ਰੀਡਿੰਗ ਲੈ ਕੇ ਆਵੇ।