ਕੇਜਰੀਵਾਲ ਦਾ BJP ਨੂੰ ਚੈਲੇਂਜ, ਕੱਲ੍ਹ 1 ਵਜੇ ਤੋਂ ਪਹਿਲਾਂ ਕਰੇ CM ਲਈ ਉਮੀਦਵਾਰ ਦਾ ਐਲਾਨ
ਆਮ ਆਦਮੀ ਪਾਰਟੀ (AAP) ਨੇ ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਘੋਸ਼ਣਾ ਪੱਤਰ ਜਾਰੀ...
ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਨੇ ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ। ਮਨੀਸ਼ ਸਿਸੋਦਿਆ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦਾ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਪੱਤਰ ਵਿੱਚ ਕੇਜਰੀਵਾਲ ਦੁਆਰਾ ਕੀਤੇ ਗਏ 10 ਵਾਅਦੇ ਹਨ।
ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕੱਲ ਇੱਕ ਵਜੇ ਆਪਣੇ ਸੀਐਮ ਲਈ ਉਮੀਦਵਾਰ ਦਾ ਐਲਾਨ ਕਰਨ ਅਤੇ ਜਿੱਥੇ ਮਰਜੀ ਉੱਥੇ ਬਹਿਸ ਕਰਾਓ। ਬੀਜੇਪੀ ਜਿੱਥੇ ਬੋਲੇਗੀ ਅਸੀ ਉੱਥੇ ਬਹਿਸ ਕਰਾਉਣ ਨੂੰ ਤਿਆਰ ਹਾਂ। ਉਹ ਚਾਹੇ ਤਾਂ ਦੋ ਐਂਕਰ ਰੱਖ ਸਕਦੇ ਹਨ, ਇੱਕ ਉਨ੍ਹਾਂ ਦੀ ਪਸੰਦ ਦਾ ਅਤੇ ਇੱਕ ਸਾਡੀ ਪਸੰਦ ਦਾ। ਕੇਜਰੀਵਾਲ ਨੇ ਕਿਹਾ, ਅਸੀਂ ਬੀਜੇਪੀ ਨੂੰ ਕੱਲ ਇੱਕ ਵਜੇ ਤੱਕ ਦਾ ਟਾਇਮ ਦਿੰਦੇ ਹਾਂ।
ਉਹ ਆਪਣਾ ਸੀਐਮ ਉਮੀਦਵਾਰ ਦੱਸਣ। ਜੇਕਰ ਦੱਸਦੇ ਹਾਂ ਤਾਂ ਮੈਂ ਉਸਨਾਲ ਬਹਿਸ ਨੂੰ ਤਿਆਰ। ਜੇਕਰ ਨਹੀਂ ਦੱਸੋਗੇ ਤਾਂ ਵੀ ਕੱਲ ਮੈਂ ਇਸ ਸਮੇਂ ਤੁਹਾਡੇ ਸਾਹਮਣੇ ਆਵਾਂਗਾਂ ਅਤੇ ਸਵਾਲਾਂ ਦੇ ਜਵਾਬ ਦੇਵਾਂਗਾ ਅਤੇ ਚਰਚਾ ਕਰਾਂਗਾ। ਦਿੱਲੀ ਵਿੱਚ 8 ਫਰਵਰੀ ਨੂੰ ਵੋਟਿੰਗ ਹੈ ਅਤੇ ਗਿਣਤੀ 11 ਫਰਵਰੀ ਨੂੰ ਹੋਵੇਗੀ।
ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 22 ਫਰਵਰੀ 2020 ਨੂੰ ਖ਼ਤਮ ਹੋ ਰਿਹਾ ਹੈ। ਕੇਜਰੀਵਾਲ ਨੇ ਕਿਹਾ, ਬੀਜੇਪੀ ਅਤੇ ਸਾਡਾ ਦੋਨਾਂ ਦਾ ਮਨੋਰਥ ਪੱਤਰ ਆ ਚੁੱਕਿਆ ਹੈ। ਅਸੀਂ ਚਾਹੁੰਦੇ ਹਾਂ ਕਿ ਬੀਜੇਪੀ ਸੀਐਮ ਉਮੀਦਵਾਰ ਦੱਸੋ। ਫਿਰ ਮੈਂ ਉਨ੍ਹਾਂ ਦੇ ਉਮੀਦਵਾਰ ਨਾਲ ਬਹਿਸ ਕਰਨ ਨੂੰ ਤਿਆਰ ਹਾਂ।
ਬਹਿਸ ਕਿਤੇ ਵੀ ਹੋ ਸਕਦੀ ਹੈ। ਜਨਤਾ ਸੀਐਮ ਦਾ ਚਹਿਰਾ ਜਾਨਣਾ ਚਾਹੁੰਦੀ ਹੈ। ਜਨਤਾ ਅਮਿਤ ਸ਼ਾਹ ਦੇ ਨਾਮ ‘ਤੇ ਵੋਟ ਨਹੀਂ ਦੇਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ, ਸਾਡੇ ਕੋਲ ਮਨੋਰਥ ਪੱਤਰ ਵੀ ਹੈ ਅਤੇ ਮੁੱਖ ਮੰਤਰੀ ਦਾ ਚਿਹਰਾ ਵੀ। ਅਸੀ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਚੰਗੇਰਾ ਸ਼ਹਿਰ ਬਣਾਵਾਂਗੇ। ਬੀਜੇਪੀ ਦੱਸੇ ਕਿ ਦਿੱਲੀ ਦੇ ਲੋਕ ਉਨ੍ਹਾਂ ਨੂੰ ਕਿਉਂ ਵੋਟ ਦੇਣ ਅਤੇ ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਕਿਹੜਾ ਹੈ?
ਅਰਵਿੰਦ ਕੇਜਰੀਵਾਲ ਨੇ ਕਿਹਾ, 5 ਸਾਲ ਦਿੱਲੀ ਦੀਆਂ ਮੁਢਲੀਆਂ ਸਹੂਲਤਾਂ ‘ਤੇ ਕੰਮ ਕਰਨ ਤੋਂ ਬਾਅਦ ਹੁਣ ਸਾਨੂੰ ਦਿੱਲੀ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣਾ ਹੈ। ਸਾਨੂੰ ਦਿੱਲੀ ਨੂੰ ਵਿਕਸਿਤ ਦੇਸ਼ ਦੀ ਆਧੁਨਿਕ ਰਾਜਧਾਨੀ ਬਣਾਉਣਾ ਹੈ ਜਿਸ ਉੱਤੇ ਹਰ ਇੰਸਾਨ ਨੂੰ ਮਾਣ ਹੋਵੇ।