ਦਿੱਲੀ ਚੋਣਾਂ : ''ਕੇਜਰੀਵਾਲ ਤੋਂ ਬਾਅਦ ਓਵੈਸੀ ਵੀ ਪੜਨਗੇ ਹਨੂਮਾਨ ਚਾਲੀਸਾ''
8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਉੱਤੇ ਇਕੋ ਪੜਾਅ ਅੰਦਰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ...
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ AIMIM ਦੇ ਮੁੱਖੀ ਅਸਦੁਦੀਨ ਓਵੈਸੀ ਅਤੇ ਅਰਵਿੰਦ ਕੇਜਰੀਵਾਲ ਉੱਤੇ ਹਮਲਾ ਬੋਲਿਆ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਹਨੁਮਾਨ ਚਾਲੀਸਾ ਪੜਨ ਲੱਗੇ ਪਏ ਹਨ ਅਤੇ ਹੁਣ ਓਵੈਸੀ ਵੀ ਹਨੁਮਾਨ ਚਾਲੀਸਾ ਪੜੇਗਾ।
ਕਪਿਲ ਮਿਸ਼ਰਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ''ਕੇਜਰੀਵਾਲ ਹਨੁਮਾਨ ਚਾਲੀਸਾ ਪੜਨ ਲੱਗੇ ਹਨ ਅਜੇ ਤਾਂ ਓਵੈਸੀ ਵੀ ਹਨੁਮਾਨ ਚਾਲੀਸਾ ਪੜੇਗਾ। ਇਹ ਸਾਡੀ ਏਕਤਾ ਦੀ ਤਾਕਤ ਹੈ। ਇਵੇਂ ਹੀ ਇਕ ਰਹਿਣਾ ਹੈ। ਇੱਕਠਾ ਰਹਿਣਾ ਹੈ। ਇਕ ਹੋ ਕੇ ਵੋਟ ਕਰਨਾ ਹੈ। ਉਨ੍ਹਾਂ ਨੇ ਅੱਗੇ ਓਵੈਸੀ ਉੱਤੇ ਤੰਜ ਕਸਦਿਆਂ ਕਿਹਾ ਹੈ ਕਿ 20 ਫ਼ੀਸਦੀ ਵਾਲੀ ਵੋਟ ਬੈਂਕ ਦੀ ਗੰਦੀ ਰਾਜਨੀਤੀ ਦੀ ਕਬਰ ਖੁਦ ਕੇ ਰਹੇਗੀ''। ਕਪਿਲ ਮਿਸ਼ਰਾ ਦਾ ਟਵੀਟ ਉਸ ਸਮੇਂ ਆਇਆ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਰਾਹੀਂ ਹਨੁਮਾਨ ਚਾਲੀਸਾ ਟਵੀਟ ਕੀਤੀ ਸੀ।
ਕਪਿਲ ਮਿਸ਼ਰਾ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣੇ ਟਵੀਟਾਂ ਕਰਕੇ ਸੁਰਖੀਆ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਪਹਿਲਾਂ ਇਕ ਵਿਵਾਦਤ ਟਵੀਟ ਕਰਦਿਆ ਕਿਹਾ ਸੀ ਕਿ 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਮੈਚ ਹੋਣਾ ਹੈ ਜਿਸ ਤੋਂ ਬਾਅਦ ਕਾਫੀ ਹੱਲਾ ਮਿਚਿਆ ਸੀ ਅਤੇ ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ ਉੱਤੇ ਕਾਰਵਾਈ ਕਰਦਿਆ ਅਗਲੇ 48 ਘੰਟੇ ਚੋਣ ਪ੍ਰਚਾਰ ਕਰਨ ਉੱਤੇ ਰੋਕ ਲਗਾ ਦਿੱਤੀ ਸੀ। ਕਪਿਲ ਮਿਸ਼ਰਾ ਨੇ ਬੀਤੇ ਦਿਨ ਵੀ ਇਕ ਟਵੀਟ ਕਰਦੇ ਹੋਏ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਨਾਮ ਮੁਸਲਿਮ ਲੀਗ ਹੋਣਾ ਚਾਹੀਦਾ ਹੈ।
ਦੱਸ ਦਈਏ ਕਿ ਆਉਣ ਵਾਲੀ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਉੱਤੇ ਇਕੋ ਪੜਾਅ ਅੰਦਰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਆਪਣੀ ਚਰਮ ਸੀਮ ਉੱਤੇ ਪਹੁੰਚਿਆ ਹੋਇਆ ਹੈ ਅਤੇ ਵਿਰੋਧੀ ਇਕ-ਦੂਜੇ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਹਨ।