ਮਹਾਰਾਸ਼ਟਰ ਵਿਚ ਖੰਘ ਦੀ ਦਵਾਈ ਬਣਾਉਣ ਵਾਲੀਆਂ ਛੇ ਕੰਪਨੀਆਂ ਦੇ ਲਾਇਸੈਂਸ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਦਿੱਤੀ ਜਾਣਕਾਰੀ

Image for representation purpose only

 

ਮੁੰਬਈ: ਮਹਾਰਾਸ਼ਟਰ ਵਿਚ ਖੰਘ ਦੀ ਦਵਾਈ ਬਣਾਉਣ ਵਾਲੀਆਂ ਛੇ ਕੰਪਨੀਆਂ ਦੇ ਲਾਇਸੈਂਸ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਮੁਅੱਤਲ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਇਹ ਜਾਣਕਾਰੀ ਦਿੱਤੀ। ਖੁਰਾਕ ਅਤੇ ਦਵਾਈ ਪ੍ਰਸ਼ਾਸਨ ਮੰਤਰੀ ਸੰਜੇ ਰਾਠੌੜ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਆਸ਼ੀਸ਼ ਸੇਲਾਰ ਅਤੇ ਹੋਰਾਂ ਦੇ ਦੇ ਪ੍ਰਸਤਾਵ 'ਤੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੇ ਚੋਣਵੇਂ ਮੁਲਾਜ਼ਮਾਂ ਨੂੰ ਮਿਲਿਆ ਪੁਰਾਣੀ ਪੈਨਸ਼ਨ ਸਕੀਮ ਦਾ ਇਕ ਮੌਕਾ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਜ਼ਬੇਕਿਸਤਾਨ 'ਚ 18 ਬੱਚਿਆਂ ਦੀ ਉੱਤਰ ਪ੍ਰਦੇਸ਼ 'ਚ ਨੋਇਡਾ ਸਥਿਤ ਇਕ ਕੰਪਨੀ ਵਲੋਂ ਬਣਾਈ ਗਈ ਖੰਘ ਦੀ ਦਵਾਈ ਪੀਣ ਨਾਲ ਮੌਤ ਹੋ ਗਈ ਸੀ। ਨੋਇਡਾ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਕੰਪਨੀ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: ਭਾਈਚਾਰਕ ਸਾਂਝ ਦੀ ਮਿਸਾਲ: ਪਿੰਡ ਵਾਸੀਆਂ ਨੇ 1947 ਤੋਂ ਪਹਿਲਾਂ ਦੀ ਮਸਜਿਦ ਦੀ ਕੀਤੀ ਮੁੜ ਉਸਾਰੀ

ਰਾਠੌੜ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿਚ ਖੰਘ ਦੀ ਦਵਾਈ ਦੇ 108 ਨਿਰਮਾਤਾਵਾਂ ਵਿਚੋਂ 84 ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਇਹਨਾਂ ਵਿਚੋਂ ਚਾਰ ਨੂੰ ਉਤਪਾਦਨ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਦਕਿ ਛੇ ਕੰਪਨੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ 'ਤੇ 17 ਕੰਪਨੀਆਂ ਨੂੰ 'ਕਾਰਨ ਦੱਸੋ' ਨੋਟਿਸ ਭੇਜੇ ਗਏ ਹਨ।

ਇਹ ਵੀ ਪੜ੍ਹੋ: ਟਾਂਡਾ ਵਿਖੇ ਲੁੱਟ ਦੀ ਖ਼ੌਫ਼ਨਾਕ ਵਾਰਦਾਤ ਦੌਰਾਨ ਦੋ ਬੱਚਿਆਂ ਦੀ ਮੌਤ

ਸੇਲਾਰ ਨੇ ਗੈਂਬੀਆ ਵਿਚ ਕਥਿਤ ਤੌਰ 'ਤੇ ਭਾਰਤ ਤੋਂ ਆਯਾਤ ਕੀਤੀ ਗਈ ਖੰਘ ਦੀ ਦਵਾਈ ਪੀਣ ਨਾਲ 66 ਬੱਚਿਆਂ ਦੀ ਮੌਤ ਦਾ ਹਵਾਲਾ ਦਿੱਤਾ, ਪਰ ਨਾਲ ਹੀ ਕਿਹਾ ਕਿ ਉਸ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਕੰਪਨੀ ਹਰਿਆਣਾ ਵਿਚ ਸਥਿਤ ਸੀ ਅਤੇ ਮਹਾਰਾਸ਼ਟਰ ਵਿਚ ਕੋਈ ਵੀ ਉਤਪਾਦਨ ਯੂਨਿਟ ਨਹੀਂ ਸੀ।