PGI-PU ਵਿਚਕਾਰ ਜਲਦ ਬਣਾਇਆ ਜਾਵੇਗਾ ਅੰਡਰਪਾਸ, ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਤੋਂ ਮਿਲੀ ਮਨਜ਼ੂਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਡਰਪਾਸ ਨੂੰ 15 ਮੀਟਰ ਚੌੜਾ ਅਤੇ 40 ਮੀਟਰ ਲੰਬਾ ਰੱਖਣ ਦਾ ਦਿੱਤਾ ਗਿਆ ਪ੍ਰਸਤਾਵ

chandigarh news

ਚੰਡੀਗੜ੍ਹ : ਚੰਡੀਗੜ੍ਹ ਪੀਜੀਆਈ ਵਿੱਚ ਦਾਖ਼ਲੇ ਲਈ ਹੁਣ ਮਰੀਜ਼ਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਹੋਵੇਗੀ। ਪੰਜਾਬ ਯੂਨੀਵਰਸਿਟੀ (ਪੀ.ਯੂ.) ਅਤੇ ਪੀ.ਜੀ.ਆਈ. ਦੀ ਡਿਵਾਈਡਿੰਗ ਰੋਡ 'ਤੇ ਪੈਦਲ ਅੰਡਰਪਾਸ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਨੇ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ।

ਇਸ ਅੰਡਰਪਾਸ ਦੇ ਬਣਨ ਨਾਲ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਯੂਨੀਵਰਸਿਟੀ ਵਾਲੇ ਪਾਸੇ ਤੋਂ ਪੀਜੀਆਈ ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਵਰਤਮਾਨ ਵਿੱਚ ਮਰੀਜ਼ਾਂ ਨੂੰ ਪੀਯੂ/ਪੀਜੀਆਈ ਦੀ ਡਿਵਾਈਡਿੰਗ ਸੜਕ ਨੂੰ ਪਾਰ ਕਰਨਾ ਪੈਂਦਾ ਹੈ ਜਾਂ ਵਾਹਨ ਵਿੱਚ ਸਫ਼ਰ ਕਰਨਾ ਪੈਂਦਾ ਹੈ।

ਪੜ੍ਹੋ ਪੂਰੀ ਖ਼ਬਰ :  ਇੰਡੋਨੇਸ਼ੀਆ ਵਿਖੇ ਤੇਲ ਡਿਪੂ 'ਚ ਲੱਗੀ ਭਿਆਨਕ ਅੱਗ, 16 ਦੀ ਮੌਤ ਤੇ 50 ਦੇ ਕਰੀਬ ਲੋਕ ਜ਼ਖ਼ਮੀ

ਯੋਜਨਾ ਤਹਿਤ ਇਸ ਅੰਡਰਪਾਸ ਨੂੰ 15 ਮੀਟਰ ਚੌੜਾ ਅਤੇ 40 ਮੀਟਰ ਲੰਬਾ ਰੱਖਣ ਦਾ ਪ੍ਰਸਤਾਵ ਸੀ। ਇਸ ਦੇ ਨਾਲ ਹੀ ਇੱਥੇ 12 ਦੁਕਾਨਾਂ ਦੀ ਵੀ ਤਜਵੀਜ਼ ਰੱਖੀ ਗਈ ਸੀ। ਇਸ ਦਾ ਕੁੱਲ ਬਜਟ ਕਰੀਬ 7.5 ਕਰੋੜ ਰੁਪਏ ਰੱਖਿਆ ਗਿਆ ਸੀ।

ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ਵਿਚਕਾਰ ਪੈਦਲ ਯਾਤਰੀਆਂ ਲਈ ਪ੍ਰਸਤਾਵਿਤ ਅੰਡਰਪਾਸ ਦੇ ਸਬੰਧ ਵਿੱਚ ਪੈਨਲ ਨੇ ਇਸ ਦੇ ਡਿਜ਼ਾਈਨ ਵਿੱਚ ਕੁਝ ਬਦਲਾਅ ਕਰਨ ਲਈ ਕਿਹਾ ਹੈ ਤਾਂ ਜੋ ਇਹ ਹੋਰ ਵੀ ਸੁੰਦਰ ਦਿਖੇ ਅਤੇ ਲੋਕਾਂ ਲਈ ਵਧੇਰੇ ਜਗ੍ਹਾ ਬਣਾਈ ਜਾ ਸਕੇ ਅਤੇ ਰੌਸ਼ਨੀ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਜਾ ਸਕੇ। ਰੈਂਪ ਦੇ ਬਿਹਤਰ ਡਿਜ਼ਾਈਨ ਦਾ ਵੀ ਸੁਝਾਅ ਦਿੱਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਨਾਲੋ-ਨਾਲ ਲੰਘਣ ਦਿੱਤਾ ਜਾ ਸਕੇ।

ਦੱਸ ਦੇਈਏ ਕਿ ਇਸ ਅੰਡਰਪਾਸ ਦੇ ਨਿਰਮਾਣ ਨੂੰ ਲੈ ਕੇ 2019 ਤੋਂ ਵਿਚਾਰ ਚੱਲ ਰਿਹਾ ਹੈ। ਇਸ ਪੈਦਲ ਅੰਡਰਪਾਸ ਨੂੰ ਚੰਡੀਗੜ੍ਹ ਦੇ ਸਾਬਕਾ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸਾਲ 2019 ਵਿੱਚ ਪ੍ਰਵਾਨਗੀ ਦਿੱਤੀ ਸੀ। ਸੈਕਟਰ 16/17 ਵਿਚਕਾਰ ਅੰਡਰਪਾਸ ਦੀ ਉਸਾਰੀ ਤੋਂ ਬਾਅਦ ਪੀਯੂ ਅਤੇ ਪੀਜੀਆਈ ਵਿਚਕਾਰ ਇਸ ਅੰਡਰਪਾਸ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਇਸ ਅੰਡਰਪਾਸ ਦੇ ਪ੍ਰਵੇਸ਼/ਨਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਦੂਜੇ ਪਾਸੇ ਪੀਯੂ ਅਤੇ ਪੀਜੀਆਈ ਨੇ ਇਸ ਪ੍ਰਾਜੈਕਟ ਲਈ ਹੋਰ ਜ਼ਮੀਨ ਦੇਣ ਤੋਂ ਅਸਮਰੱਥਾ ਪ੍ਰਗਟਾਈ ਸੀ। ਅਜਿਹੇ 'ਚ ਅੰਡਰਪਾਸ ਸੀਮਤ ਜਗ੍ਹਾ 'ਚ ਹੀ ਬਣਾਇਆ ਜਾਵੇਗਾ। ਹਾਲਾਂਕਿ ਦੋਵਾਂ ਸੰਸਥਾਵਾਂ ਤੋਂ ਕੁਝ ਵਾਧੂ ਮੀਟਰਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਪੈਦਲ ਚੱਲਣ ਵਾਲਿਆਂ ਲਈ ਵਧੀਆ ਰੈਂਪ ਬਣਾਏ ਜਾ ਸਕਣ। ਇਸ ਦੇ ਨਾਲ ਹੀ ਬੱਸ ਅੱਡੇ ਦੇ ਨੇੜੇ ਅੰਡਰਪਾਸ ਦੇ ਸਬੰਧ ਵਿੱਚ ਲੋਕਾਂ ਦੀ ਸੁਰੱਖਿਆ ਦਾ ਵੀ ਮੁਲਾਂਕਣ ਕੀਤਾ ਗਿਆ।

ਜਾਣਕਾਰੀ ਅਨੁਸਾਰ, RITES ਨੇ ਟ੍ਰਾਈਸਿਟੀ ਵਿਆਪਕ ਗਤੀਸ਼ੀਲਤਾ ਯੋਜਨਾ ਬਾਰੇ ਆਪਣੀ ਤਾਜ਼ਾ ਰਿਪੋਰਟ ਵਿੱਚ ਇਸੇ ਸਾਈਟ 'ਤੇ ਪੈਦਲ ਅੰਡਰਪਾਸ ਦਾ ਸੁਝਾਅ ਵੀ ਦਿੱਤਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਪ੍ਰਸ਼ਾਸਨ ਦੇ ਪੈਨਲ ਵਲੋਂ ਮਿਲੇ ਸੁਝਾਅ ਤੋਂ ਬਾਅਦ ਅੰਡਰਪਾਸ ਦੇ ਡਿਜ਼ਾਈਨ 'ਚ ਕੁਝ ਬਦਲਾਅ ਕੀਤੇ ਜਾਣਗੇ।