ਪਿਛਲੇ ਸਾਲ ਹਵਾ ਪ੍ਰਦੂਸ਼ਣ ਕਾਰਨ ਹੋਈ 12 ਲੱਖ ਲੋਕਾਂ ਦੀ ਮੌਤ: ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 2017 ਵਿਚ ਇਨ੍ਹਾਂ ਦੋਵਾਂ ਮੁਲਕਾਂ ਵਿਚ ਹਵਾ ਪ੍ਰਦੂਸ਼ਣ ਨਾਲ 12-12 ਲੱਖ ਲੋਕਾਂ ਦੀ ਮੌਤ ਹੋਈ

Air pollution in india 12 lakh people dead in india in last year says report

ਨਵੀਂ ਦਿੱਲੀ: ਭਾਰਤ ਵਿਚ ਬੀਤੇ ਸਾਲ ਕਰੀਬ 12 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹੋਈ। ਹਵਾ ਪ੍ਰਦੂਸ਼ਣ 'ਤੇ ਆਈ ਕੌਮਾਂਤਰੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸਟੇਟ ਆਫ ਗਲੋਬਲ ਈਅਰ 2019 ਮੁਤਾਬਕ ਲੰਮੇ ਸਮੇਂ ਤਕ ਘਰੋਂ ਬਾਹਰ ਰਹਿਣ ਜਾਂ ਘਰ ਵਿਚ ਹੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ 2017 ਵਿਚ ਸਟ੍ਰੋਕ, ਸ਼ੂਗਰ, ਦਿਲ ਦਾ ਦੌਰਾ, ਫੇਫੜੇ ਦਾ ਕੈਂਸਰ ਜਾਂ ਪੁਰਾਣੀਆਂ ਬਿਮਾਰੀਆਂ ਨਾਲ ਕਰੀਬ ਪੂਰੀ ਦੁਨੀਆ ਵਿਚ 50 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
 

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ 30 ਲੱਖ ਮੌਤਾਂ ਸਿੱਧੀਆਂ ਪੀਐਮ 2.5 ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਵੀ ਅੱਧਿਆਂ ਦੀ ਮੌਤ ਭਾਰਤ ਤੇ ਚੀਨ ਵਿਚ ਹੋਈ ਹੈ। ਸਾਲ 2017 ਵਿਚ ਇਨ੍ਹਾਂ ਦੋਵਾਂ ਮੁਲਕਾਂ ਵਿਚ ਹਵਾ ਪ੍ਰਦੂਸ਼ਣ ਨਾਲ 12-12 ਲੱਖ ਲੋਕਾਂ ਦੀ ਮੌਤ ਹੋਈ। ਅਮਰੀਕਾ ਦੀ ਹੈਲਥ ਇਫੈਕਟਸ ਇੰਸਟੀਚਿਊਟ (ਐਚਈਆਈ) ਨੇ ਬੁੱਧਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਭਾਰਤ ਵਿਚ ਸਿਹਤ ਸਬੰਧੀ ਖ਼ਤਰਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਹਵਾ ਪ੍ਰਦੂਸ਼ਣ ਤੇ ਸਿਗਰਟਨੋਸ਼ੀ ਹੈ।

ਰਿਪੋਰਟ ਮੁਤਾਬਕ ਇਸ ਵਜ੍ਹਾ ਕਰਕੇ ਦੱਖਣ ਏਸ਼ੀਆ ਵਿਚ ਮੌਜੂਦਾ ਸਥਿਤੀ ਵਿਚ ਜਨਮ ਲੈਣ ਵਾਲੇ ਬੱਚਿਆਂ ਦਾ ਜੀਵਨ ਢਾਈ ਸਾਲ ਘਟ ਜਾਏਗਾ। ਇਸ ਦੇ ਨਾਲ ਹੀ ਆਲਮੀ ਜੀਵਨ ਵਿਚ 20 ਮਹੀਨਿਆਂ ਦੀ ਕਮੀ ਆਏਗੀ। ਰਿਪੋਰਟ ਜਾਰੀ ਕਰਨ ਵਾਲੀ ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਉਜਵਲ ਯੋਜਨਾ, ਘਰੇਲੂ ਐਲਪੀਜੀ ਪ੍ਰੋਗਰਾਮ, ਸਵੱਛ ਵਾਹਨ ਮਾਣਕ ਤੇ ਨਵਾਂ ਰਾਸ਼ਟਰੀ ਸਵੱਸ਼ ਵਾਯੂ ਪ੍ਰੋਗਰਾਮ ਤੋਂ ਆਉਣ ਵਾਲੇ ਸਾਲਾਂ ਵਿਚ ਲੋਕਾਂ ਨੂੰ ਅਹਿਮ ਲਾਭ ਮਿਲਣਗੇ।