ਸਰਕਾਰੀ ਕੰਪਨੀ BSNL ਤੇ MTNL ਕਰੇਗਾ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ, ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

50 ਸਾਲ ਤੋਂ ਵੱਧ ਉਮਰ ਵਾਲਿਆਂ ’ਤੇ ਪਵੇਗਾ ਇਸ ਦਾ ਅਸਰ

Govt telecom companies MTNL and BSNL will sort employees

ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਦੂਰਸੰਚਾਰ ਕੰਪਨੀ BSNL ਤੇ MTNL ਨੂੰ ਆਰਥਿਕ ਸੰਕਟ ਵਿਚੋਂ ਬਾਹਰ ਕੱਢਣ ਦੀ ਕਵਾਇਦ ਤਹਿਤ ਵੱਡੇ ਪੈਮਾਨੇ ’ਤੇ ਕਰਮਚਾਰੀਆਂ ਦੀ ਛਾਂਟੀ ਹੋ ਸਕਦੀ ਹੈ। ਕੰਪਨੀ ਬੋਰਡ ਨੇ ਇਸ ਲਈ ਕਰਮਚਾਰੀਆਂ ਨੂੰ ਸਵੈਇਛੁੱਕ ਸੇਵਾ ਮੁਕਤੀ ਦੀ ਪੇਸ਼ਕਸ਼ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਸੂਤਰਾਂ ਮੁਤਾਬਕ ਇਸ ਪ੍ਰਸਤਾਵ ’ਤੇ ਕੈਬਨਿਟ ਨੋਟ ਲਿਆਉਣ ਲਈ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗਣ ਦੀ ਤਿਆਰੀ ਕਰ ਰਿਹਾ ਹੈ।

ਇਸ ਸਬੰਧੀ ਸਰਕਾਰ ਦੇ ਇਕ ਉਚ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ BSNLਤੇ MTNL ਦੇ 50 ਸਾਲ ਤੋਂ ਉਪਰ ਦੇ ਕਰਮਚਾਰੀਆਂ ਲਈ ਵੀਆਰਐਸ ਦੀ ਸਿਫ਼ਾਰਿਸ਼ ਹੋਵੇਗੀ। ਜਾਣਕਾਰੀ ਮੁਤਾਬਕ BSNL ਦੇ ਕਰਮਚਾਰੀਆਂ ਦੀ ਗਿਣਤੀ 1.76 ਲੱਖ ਹੈ ਜਦਕਿ MTNL ਵਿਚ 22,000 ਕਰਮਚਾਰੀ ਹਨ। ਪੰਜ ਸਾਲ ਵਿਚ MTNL ਤੇ BSNL ਦੇ 50 ਫ਼ੀਸਦੇ ਕਰਮਚਾਰੀ ਸੇਵਾਮੁਕਤ ਹੋਣਗੇ।

ਦੋਵਾਂ ਦੂਰਸੰਚਾਰ ਕੰਪਨੀਆਂ ਨੇ ਕਰਮਚਾਰੀਆਂ ਨੂੰ ਗੁਜਰਾਤ ਮਾਡਲ ਦੇ ਆਧਾਰ ਉਤੇ ਵੀਆਰਐਸ ਦੇਣ ਦੀ ਅਪੀਲ ਕੀਤੀ ਹੈ। ਇਸ ਤਹਿਤ ਕਰਮਚਾਰੀਆਂ ਨੂੰ ਪੂਰਾ ਕੀਤੇ ਗਏ ਹਰੇਕ ਸੇਵਾ ਸਾਲ ਲਈ 35 ਦਿਨ ਅਤੇ ਬਚੇ ਹੋਏ ਸੇਵਾ ਸਾਲ ਲਈ 25 ਦਿਨ ਦੀ ਤਨਖ਼ਾਹ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਐਮਟੀਐਨਐਲ ਦੇ ਮਾਮਲੇ ਵਿਚ ਵੇਤਨ ਅਨੁਪਾਤ 90 ਫ਼ੀਸਦੀ ਪਹੁੰਚ ਗਿਆ ਹੈ, ਜਦਕਿ ਬੀਐਸਐਨਐਲ ਦੇ ਮਾਮਲੇ ਵਿਚ ਇਹ ਲਗਭੱਗ 60 ਤੋਂ 70 ਫ਼ੀਸਦੀ ਹੈ। ਅਧਿਕਾਰੀਆਂ ਨੇ ਇਸ ਯੋਜਨਾ ਸਬੰਧੀ ਦੱਸਿਆ ਕਿ 50 ਸਾਲ ਤੋਂ ਉਪਰ ਦੇ ਸਾਰੇ ਕਰਮਚਾਰੀ ਇਸ ਯੋਜਨਾ ਅਧੀਨ ਆਉਣਗੇ।