5 ਅਪ੍ਰੈਲ ਨੂੰ 9 ਮਿੰਟਾਂ ਵਿਚ ਕਿੰਨੀ ਬਿਜਲੀ ਬਚੇਗੀ? ਜਾਣੋ ਕੀ ਹੈ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਤਰੀਕ ਨੂੰ ਰਾਤ 9 ਵਜੇ 9 ਮਿੰਟ ਲਈ ਘਰ ਦੀਆਂ ਬੱਤੀਆਂ ਬੰਦ ਕਰਕੇ ਮੋਮਬੱਤੀਆਂ ਜਾਂ ਦੀਵੇ ਜਗਾਉਣ ਲਈ ਕਿਹਾ ਹੈ।

Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਤਰੀਕ ਨੂੰ ਰਾਤ 9 ਵਜੇ 9 ਮਿੰਟ ਲਈ ਘਰ ਦੀਆਂ ਬੱਤੀਆਂ ਬੰਦ ਕਰਕੇ ਮੋਮਬੱਤੀਆਂ ਜਾਂ ਦੀਵੇ ਜਗਾਉਣ ਲਈ ਕਿਹਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 5 ਅਪ੍ਰੈਲ ਨੂੰ ਅਚਾਨਕ ਡਿਮਾਂਡ ਘੱਟ ਹੋਣ ਨਾਲ ਗ੍ਰਿਡ ਓਪਰੇਟਿੰਗ ਠੱਪ ਹੋ ਸਕਦਾ ਹੈ। 

ਆਓ ਜਾਣਦੇ ਹਾਂ ਆਖਿਰ ਕੀ ਹੈ ਇਸ ਦੇ ਪਿੱਛੇ ਅਸਲ ਸੱਚਾਈ। ਸਿਰਫ਼ 9 ਮਿੰਟ ਹਨੇਰੇ ਵਿਚ ਰਹਿ ਕੇ ਅਸੀਂ ਕਿੰਨੀ ਬਿਜਲੀ ਬਚਾ ਸਕਦੇ ਹਾਂ? ਦੇਸ਼ ਵਿਚ ਬਿਜਲੀ ਨੂੰ ਗ੍ਰਿਡ ਦੁਆਰਾ ਪਹੁੰਚਾਉਣਾ ਅਤੇ ਰਿਅਲ ਟਾਇਮ ਮੈਨੇਜਮੈਂਟ ਕਰਨਾ ਪਾਵਰ ਗ੍ਰਿਡ ਅਤੇ ਪਾਵਰ ਸਿਸਟਮ ਅਪਰੇਸ਼ਨ ਕਾਰਪੋਰੇਸ਼ਨ ਨਾਂਅ ਦੀਆਂ ਕੰਪਨੀਆਂ ਦੇ ਕੋਲ ਹੈ। ਸਾਡੇ ਘਰ ਤੱਕ ਬਿਜਲੀ ਨੈਸ਼ਨਲ ਲੋਡ ਡਿਸਪੈਚ ਸੈਂਟਰ, ਰੀਜਨਲ ਅਤੇ ਸਟੇਟ ਲੋਡ ਡਿਸਪੈਚ ਸੈਂਟਰ ਤੋਂ ਪਹੁੰਚਦੀ ਹੈ।

ਊਰਜਾ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਪੂਰੇ ਦੇਸ਼ ਵਿਚ ਇਸ ਸਮੇਂ ਬਿਜਲੀ ਦੀ ਪੀਕ ਆਵਰ ਡਿਮਾਂਡ ਲਗਭਗ 1,25,817 ਮੈਗਾਵਾਟ ਹੈ। ਉੱਥੇ ਹੀ ਗ੍ਰਿਡ ਮਾਹਿਰ ਦੱਸਦੇ  ਹਨ ਕਿ 5 ਅਪ੍ਰੈਲ ਨੂੰ 9 ਮਿੰਟ ਜਦੋਂ ਘਰਾਂ ਦੀਆਂ ਬੱਤੀਆਂ ਬੰਦ ਹੋਣਗੀਆਂ ਤਾਂ ਮੰਗ ਘਟ ਕੇ 90 ਹਜ਼ਾਰ ਮੈਡਾਵਾਟ ਤੋਂ 1 ਲੱਖ ਮੈਗਾਵਾਟ ਤੱਕ ਆ ਸਕਦੀ ਹੈ। ਯਾਨੀ 25 ਤੋਂ 35 ਹਜ਼ਾਰ ਮੈਗਾਵਾਟ ਬਿਜਲੀ ਦੀ ਖਪਤ ਉਸ ਸਮੇਂ ਘੱਟ ਹੋਵੇਗੀ। 

ਇਹਨੀਂ ਦਿਨੀਂ ਲੌਕਾਡਾਊਨ ਕਾਰਨ ਪੂਰੇ ਦੇਸ਼ ਵਿਚ ਪੀਕ ਆਵਰ ਡਿਮਾਂਡ ਪਿਛਲੇ ਸਾਲ ਦੇ ਮੁਕਾਬਲੇ 43 ਹਜ਼ਾਰ ਮੈਗਾਵਾਟ ਘੱਟ ਹੈ। ਪਿਛਲੇ ਸਾਲ ਇਸੇ ਸਮੇਂ ਇਹ ਲਗਭਗ 1,68,500 ਮੈਗਾਵਾਟ ਸੀ। ਇਸ ਮਾਮਲੇ ‘ਤੇ ਊਰਜਾ ਮੰਤਰਾਲੇ ਦੇ ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ 9 ਮਿੰਟ ਘਰਾਂ ਦੀਆਂ ਬੱਤੀਆਂ ਬੰਦ ਰਹਿਣ ਨਾਲ ਗ੍ਰਿਡ ‘ਤੇ ਕੋਈ ਅਸਰ ਨਹੀਂ ਪਵੇਗਾ, ਨਾ ਹੀ ਪਾਵਰ ਪਲਾਂਟ ਬੰਦ ਹੋਣਗੇ। ਕੁਝ ਲੋਕਾਂ ਵੱਲੋਂ ਇਹ ਫੈਲਾਇਆ ਜਾ ਰਿਹਾ ਹੈ ਕਿ ਗ੍ਰਿਡ ਬੰਦ ਹੋ ਜਾਵੇਗਾ, ਜੋ ਕਿ ਗਲਤ ਹੈ।

ਇਸ ਦੌਰਾਨ ਮਹਾਰਾਸ਼ਟਰ ਦੇ ਬਿਜਲੀ ਮੰਤਰੀ ਨਿਤਿਨ ਰਾਓ ਦਾ ਕਹਿਣਾ ਹੈ ਕਿ ਬਿਜਲੀ ਬੰਦ ਹੋਣ ਨਾਲ ਪਾਵਰ ਗ੍ਰਿਡ ਫੇਲ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਉਹਨਾਂ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਬੰਦ ਨਾ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।