ਲੌਕਡਾਊਨ ਦੌਰਾਨ ਅਨੋਖੇ ਤਰੀਕੇ ਨਾਲ ਹੋਇਆ ਨਿਕਾਹ, ਵੀਡੀਓ ਕਾਲਿੰਗ ਜ਼ਰੀਏ ਕਿਹਾ ‘ਕਬੂਲ ਹੈ ਕਬੂਲ ਹੈ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਦੇਸ਼ ਵਿਚ ਲੋਕਡਾਊਨ ਕੀਤਾ ਗਿਆ ਹੈ ਉੱਥੇ ਹੀ ਇਸ ਕਾਰਨ ਹਰ ਪਾਸੇ ਅਵਾਜਾਈ ਨੂੰ ਬੰਦ ਕੀਤਾ ਗਿਆ ਹੈ

lockdown

ਮਹਾਂਰਾਸ਼ਟਰ :  ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਦੇਸ਼ ਵਿਚ ਲੋਕਡਾਊਨ ਕੀਤਾ ਗਿਆ ਹੈ ਉੱਥੇ ਹੀ ਇਸ ਕਾਰਨ ਹਰ ਪਾਸੇ ਅਵਾਜਾਈ ਨੂੰ ਬੰਦ ਕੀਤਾ ਗਿਆ ਹੈ। ਜਿਸ ਕਾਰਨ ਅੱਜ ਕੱਲ ਹੋਣ ਵਾਲੇ ਵਿਆਹ-ਸ਼ਾਦੀਆਂ ਵਿਚ ਵੀ ਲੋਕ 5-7 ਜਾਣੇ ਹੀ ਜਾਂਦੇ ਹਨ ਪਰ ਮਹਾਂਰਾਸ਼ਟਰ ਦੇ ਵਿਚ ਇਕ ਲਾੜੇ ਨੇ ਇਸ ਤਰ੍ਹਾਂ ਵਿਆਹ ਕਰਵਾਇਆ ਕਿ ਦੇਖਣ ਅਤੇ ਸੁਣਨ ਵਾਲੇ ਹੈਰਾਨ ਰਹਿ ਗਏ।

ਦਰਅਸਲ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਲਾਏ ਗਏ ਲੌਕਡਾਊਨ ਦੇ ਕਾਰਨ ਮਹਾਂਰਾਸ਼ਟਰ ਦੇ ਔਰੰਗਾਬਾਦ ਵਿਚ ਵੀਡੀਓ ਕਾਲ ਦੇ ਜ਼ਰੀਏ ਨਿਕਾਹ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਔਰੰਗਾਬਾਦ ਦੇ ਇਕ ਇਲਾਕੇ ਵਿਚ ਮੁਹੰਮਦ ਮਿਨਹਾਜੁਦੀਨ ਦਾ ਨਿਕਾਹ ਹੋਇਆ ਹੈ ਜਿਸ ਦੀ ਹੋਣ ਵਾਲੀ ਪਤਨੀ ਮਹਾਂਰਾਸ਼ਟਰ ਦੇ ਬੀੜ ਜ਼ਿਲੇ ਦੀ ਸੀ।

 ਦੇਸ਼ ਵਿਚ ਲੌਕਡਾਊਨ ਦੇ ਕਾਰਨ ਮਹੰਮਦ ਮਿਨਹਾਜੁਦੀਨ ਆਪਣੀ ਬਰਾਤ ਉੱਥੇ ਨਹੀਂ ਲਿਜਾ ਸਕਦਾ ਸੀ ਇਸ ਕਾਰਨ ਉਨ੍ਹਾਂ ਨੇ ਵੀਡੀਓ ਕਾਲਿੰਗ ਦੇ ਜ਼ਰੀਏ ਨਿਕਾਹ ਕਰਵਾਉਣ ਦਾ ਨਿਰਣਾ ਲਿਆ। ਜਿਸ ਤੋਂ ਬਾਅਦ ਵੀਡੀਓ ਕਾਲਿੰਗ ਦੇ ਜ਼ਰੀਏ ਹੀ ਲਾੜਾ ਲਾੜੀ ਨੇ ਕਬੂਲ ਹੈ ਕਬੂਲ ਹੈ ਕਿਹਾ। ਲਾੜੇ ਦੇ ਪਿਤਾ ਨੇ ਦੱਸਿਆ ਕਿ ਇਹ ਨਿਕਾਹ 6 ਮਹੀਨੇ ਪਹਿਲਾਂ ਹੀ ਤੈਅ ਹੋ ਚੁੱਕਾ ਸੀ ਪਰ ਉਸ ਸਮੇਂ ਕਰੋਨਾ ਵਾਇਰਸ ਨੂੰ ਲੈ ਕੇ ਕੋਈ ਡਰ ਨਹੀਂ ਸੀ ਪਰ ਹੁਣ ਲੌਕਡਾਊਨ ਦੇ ਕਰਕੇ ਸਾਡੇ ਪਰਿਵਾਰ ਦੇ ਕੁਝ ਖਾਸ ਲੋਕ ਘਰ ਵਿਚ ਇਕੱਠੇ ਹੋਏ ਅਤੇ ਫੋਨ ਤੇ ਇਹ ਨਿਕਾਹ ਕਰਵਾਇਆ ਗਿਆ ਹੈ।

ਨਿਕਾਹ ਕਰਵਾਉਣ ਵਾਲੇ ਕਾਜ਼ੀ ਨੇ ਕਿਹਾ ਕਿ ਦੋਵੇਂ ਪਰਿਵਾਰਾਂ ਵਿਚ ਖੁਸੀ ਦਾ ਮਾਹੌਲ ਹੈ ਕਿਉਂਕਿ ਯਾਦਗਾਰੀ ਵਿਆਹ ਬਣਨ ਦੇ ਨਾਲ-ਨਾਲ ਇਸ ਵਿਚ ਖਰਚ ਵੀ ਬਹੁਤ ਘੱਟ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੌਕਡਾਊਨ ਦੇ ਕਾਰਨ ਵਿਆਹ ਸ਼ਾਦੀਆਂ ਤੇ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਜਿਸ ਕਾਰਨ ਲੋਕ ਘੱਟ ਖਰਚ ਵਿਚ ਹੀ ਆਪਣੇ ਘਰਾਂ ਵਿਚ ਇਨ੍ਹਾਂ ਵਿਆਹਾਂ ਨੂੰ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।