Lockdown : ਕੋਟਕਪੁਰਾ ਦੇ ਨੌਜਵਾਨਾਂ ਨੇ ਲਿਆ ਵੱਡਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਕੇਦਰ ਸਰਕਾਰ ਦੇ ਵੱਲੋਂ 21 ਦਿਨ ਦਾ ਲੋਕਡਾਊਨ ਕੀਤਾ ਗਿਆ ਹੈ

lockdown

ਕੋਟਕਪੁਰਾ (ਗੁਰਪ੍ਰੀਤ ਸਿੰਘ ਔਲਖ) ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਕੇਦਰ ਸਰਕਾਰ ਦੇ ਵੱਲੋਂ 21 ਦਿਨ ਦਾ ਲੋਕਡਾਊਨ ਕੀਤਾ ਗਿਆ ਹੈ ਉਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਵਾਰ - ਵਾਰ ਲੋਕਾਂ ਨੂੰ ਇਹੋ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਰਹਿਣ ਪਰ ਫਿਰ ਵੀ ਲੋਕ ਲਗਤਾਰ ਪ੍ਰਸ਼ਾਸਨ ਦੇ ਨਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਉਦੇ ਹਨ।

ਪਰ ਉਥੇ ਹੀ ਕੋਟਕਪੁਰਾ ਦੇ ਹਰਨਾਮਪੁਰਾ ਮੁਹੱਲਾ ਦੇ ਨੌਜਵਾਨਾਂ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਤੇ ਗੰਭੀਰ ਹੁੰਦਿਆਂ ਆਪਣੇ ਮੁਹੱਲੇ ਦੇ ਆਉਣ ਜਾਣ ਵਾਲੇ ਦੋਵੇ ਰਸਤਿਆਂ ਤੇ ਰੱਸੀਆਂ ਬੰਨ ਕੇ ਉਸ ਨੂੰ ਸੀਲ ਕਰ ਦਿੱਤਾ ਹੈ। ਜਿਸ ਕਾਰਨ ਲੋਕ ਬਿਨਾ ਕੰਮ ਤੋਂ ਇਥੋਂ ਨਹੀਂ ਲੰਘ ਸਕਦੇ।  ਜਦੋਂ ਇਸ ਬਾਰੇ ਸਪੋਕਸਮੈਨ ਦੇ ਪੱਤਕਕਾਰ ਦੇ ਵੱਲ਼ੋਂ ਮੁਹੱਲੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੋਨਾ ਵਰਗੀ ਮਹਾਂਮਾਰੀ ਦਾ ਹਾਲੇ ਕੋਈ ਇਲਾਜ਼ ਨਹੀਂ ਮਿਲਿਆ ਜਿਸ ਕਰਕੇ ਸਰਕਾਰਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਦਿੱਤੇ ਹਨ।

ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਵੱਲੋਂ ਇਹ ਕਦਮ ਚੁੱਕੇ ਗਏ ਹਨ। ਇਸ ਦੇ ਨਾਲ ਹੀ ਉਥੋਂ ਦੇ ਨੌਜਵਾਨਾ ਦੇ ਵੱਲੋਂ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਹੜੇ ਘਰਾਂ ਵਿਚ ਨਹੀਂ ਬੈਠ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ-ਵੱਡੇ ਦੇਸ਼ਾਂ ਤੋਂ ਵੀ ਹਾਲੇ ਇਸ ਖਤਰਨਾਕ ਵਾਇਰਸ ਨਾਲ ਨਜਿੱਠਣ ਵਾਲੀ ਦਵਾਈ ਨਹੀਂ ਬਣੀ ਇਸ ਲਈ ਸਾਨੂੰ ਆਪਣੇ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੁਝ ਦਿਨ ਘਰ ਵਿਚ ਬੈਠਣਾ ਚਾਹੀਦਾ ਹੈ ਕਿਉਂਕਿ ਘਰਾਂ ਵਿਚ ਰਹੋ ਅਤੇ ਸੁਰੱਖਿਆਤ ਰਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।