ਕੋਰੋਨਾ ਪੀੜਤ ਪਤਨੀ ਅਤੇ ਧੀ ਦੀ ਦੇਖਭਾਲ ਲਈ ਨਹੀਂ ਮਿਲੀ ਛੁੱਟੀ ਤਾਂ ਡਿਪਟੀ ਐਸਪੀ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਝਾਂਸੀ ਵਿਚ ਕੋਰੋਨਾ ਪੀੜਤ ਪਤਨੀ ਅਤੇ 4 ਸਾਲਾ ਬੱਚੀ ਦੀ ਦੇਖਭਾਲ ਲਈ ਡਿਪਟੀ ਐਸਪੀ ਨੂੰ ਛੁੱਟੀ ਨਹੀਂ ਮਿਲੀ ਤਾਂ ਉਸ ਨੇ ਅਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।

Jhansi Deputy SP resigns

ਨਵੀਂ ਦਿੱਲੀ: ਝਾਂਸੀ ਵਿਚ ਕੋਰੋਨਾ ਪੀੜਤ ਪਤਨੀ ਅਤੇ 4 ਸਾਲਾ ਬੱਚੀ ਦੀ ਦੇਖਭਾਲ ਲਈ ਡਿਪਟੀ ਐਸਪੀ ਨੂੰ ਛੁੱਟੀ ਨਹੀਂ ਮਿਲੀ ਤਾਂ ਉਸ ਨੇ ਅਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਡਿਪਟੀ ਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਛੁੱਟੀ ਨਾ ਮਿਲਣ ’ਤੇ ਦਿੱਤੇ ਗਏ ਅਸਤੀਫ਼ੇ ਨੂੰ ਲੈ ਕੇ ਵਿਭਾਗ ਵਿਚ ਹੜਕੰਪ ਮਚਿਆ ਹੋਇਆ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਮਨੀਸ਼ ਸੋਨਕਰ ਦੀ ਚਿੱਠੀ ਵਿਚ ਅਰੋਪ ਲਗਾਇਆ ਗਿਆ ਕੀ ਪਤਨੀ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਹਨਾਂ ਦੀ 4 ਸਾਲਾ ਬੱਚੀ ਦੀ ਦੇਖਭਾਲ ਲਈ ਘਰ ਵਿਚ ਹੋਰ ਕੋਈ ਨਹੀਂ ਸੀ। ਇਸ ਦੇ ਲਈ ਉਹਨਾਂ ਨੇ 6 ਦਿਨ ਦੀ ਛੁੱਟੀ ਮੰਗੀ ਸੀ। ਇਸ ਦੇ ਬਾਵਜੂਦ ਉਹਨਾਂ ਦੀ ਡਿਊਟੀ ਵੋਟਿੰਗ ਕੇਂਦਰ ’ਤੇ ਲਗਾ ਦਿੱਤੀ ਗਈ।

ਇਸ ਮਾਮਲੇ ਸਬੰਧੀ ਛੁੱਟੀ ਦੇਣ ਵਾਲੇ ਐਸਐਸਪੀ ਝਾਂਸੀ ਨੇ ਦੱਸਿਆ ਕਿ  ਮਨੀਸ਼ ਸੋਨਕਰ ਘਰ ਵਿਚ ਇਕ ਫਾਲੋਅਰ ਰੱਖ ਸਕਦੇ ਹਨ, ਜਦਕਿ ਉਹਨਾਂ ਨੇ 2 ਫਾਲੋਅਰ ਰੱਖੇ ਸੀ। ਉਹ ਦੂਜੇ ਫਾਲੋਅਰ ਦਾ ਭੁਗਤਾਨ ਸਰਕਾਰੀ ਖਜ਼ਾਰੇ ਵਿਚੋਂ ਕਰਵਾ ਰਹੇ ਸੀ, ਜਿਸ ’ਤੇ ਉਹਨਾਂ ਵੱਲੋਂ ਇਤਰਾਜ਼ ਕੀਤਾ ਗਿਆ ਅਤੇ ਸਰਕਾਰੀ ਖਜ਼ਾਨੇ ਵਿਚੋਂ ਭੁਗਤਾਨ ਰੋਕ ਦਿੱਤਾ ਗਿਆ ਸੀ। ਹਾਲਾਂਕਿ ਐਸਐਸਪੀ ਰੋਹਨ ਪੀ ਦਾ ਕਹਿਣਾ ਹੈ ਕਿ ਮਨੀਸ਼ ਸੋਨਕਰ ਦੀ 6 ਦਿਨ ਦੀ ਛੁੱਟੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।