ਰਾਜਧਾਨੀ ਦਿੱਲੀ 'ਚ ਹਫ਼ਤਾ ਪਹਿਲਾਂ ਦਸਤਕ ਦੇ ਸਕਦੈ ਮਾਨਸੂਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਮੇਂ ਪੂਰਾ ਉਤਰ ਭਾਰਤ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਜਿੱਥੇ ਗਰਮੀ ਨਾਲ ਕਈ ਮੌਤਾਂ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, .....

delhi wheather

ਨਵੀਂ ਦਿੱਲੀ : ਇਸ ਸਮੇਂ ਪੂਰਾ ਉਤਰ ਭਾਰਤ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਜਿੱਥੇ ਗਰਮੀ ਨਾਲ ਕਈ ਮੌਤਾਂ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਗਰਮੀ ਕਾਰਨ ਕਈ ਸੂਬਿਆਂ ਵਿਚ ਪਾਣੀ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਅਜਿਹੇ ਵਿਚ ਸਾਰਿਆਂ ਨੂੰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੇਰਲ ਵਿਚ ਮਾਨਸੂਨ ਦਸਤਕ ਦੇ ਚੁੱਕਾ ਹੈ ਪਰ ਇਸ ਦੇ ਆਉਣ ਦੀ ਖ਼ਬਰ ਪੂਰਬੀ ਅਤੇ ਉੱਤਰੀ ਭਾਰਤ 'ਚ ਹੌਲੀ-ਹੌਲੀ ਵਧ ਰਹੀ ਹੈ।