ਕੋਹੀਨੂਰ ਜਿਹੀਆਂ ਪੁਰਾਤਨ ਚੀਜ਼ਾਂ ਵਾਪਸ ਲਿਆਉਣ ਲਈ ਕੇਂਦਰ ਨੇ ਕੀ ਕੀਤਾ?
ਸੂਚਨਾ ਕਮਿਸ਼ਨ ਨੇ ਕਿਹਾ-ਸਰਕਾਰ ਅਪਣੇ ਯਤਨਾਂ ਬਾਰੇ ਦੱਸੇ
Kohinoor
ਨਵੀਂ ਦਿੱਲੀ, ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਨੂੰ ਕੋਹੀਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ, ਸ਼ਾਹਜਹਾਂ ਦਾ ਸ਼ਰਾਬ ਦਾ ਪਿਆਲਾ ਅਤੇ ਟੀਪੂ ਸੁਲਤਾਨ ਦੀ ਤਲਵਾਰ ਜਿਹੀਆਂ ਪੁਰਾਤਨ ਬੇਸ਼ਕੀਮਤਾਂ ਚੀਜ਼ਾਂ ਵਾਪਸ ਲਿਆਉਣ ਲਈ ਕੀਤੇ ਗਏ ਯਤਨਾਂ ਬਾਰੇ ਦੱਸਣ ਦਾ ਹੁਕਮ ਦਿਤਾ ਹੈ।