ਲੋਕ ਸਭਾ ਚੋਣਾਂ ਵਿਚ ਪੁੱਤਰ ਦੀ ਹਾਰ 'ਤੇ ਬੋਲੇ ਅਸ਼ੋਕ ਗਹਿਲੋਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹੁਣ ਆਰੋਪਾਂ ਦਾ ਨਵਾਂ ਦੌਰ...

Ashok Gehlot spoke on the defeat of his son in the Lok Sabha elections

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹੁਣ ਆਰੋਪਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਕਾਰਜ ਕਮੇਟੀ ਵਿਚ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਕਾਂਗਰਸ ਦੇ ਆਗੂ ਅਪਣੇ ਪੁੱਤਰਾਂ ਦਾ ਹੀ ਚੋਣ ਪ੍ਰਚਾਰ ਕਰਨ ਲੱਗੇ ਹੋਏ ਹਨ। ਪਰ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ ਨੂੰ ਉਹਨਾਂ ਦੇ ਪੁੱਤਰ ਵੈਭਵ ਗਹਿਲੋਤ ਦੀ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਦਸਣਯੋਗ ਹੈ ਕਿ ਦਸੰਬਰ ਮਹੀਨੇ ਵਿਚ ਸਰਕਾਰ ਬਣਾਉਣ ਵਾਲੀ ਕਾਂਗਰਸ ਲੋਕ ਸਭਾ ਚੋਣਾਂ ਵਿਚ ਰਾਜ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੀ। ਇਕ ਇੰਟਰਵਿਊ ਦੌਰਾਨ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਸਚਿਨ ਪਾਇਲਟ ਨੇ ਕਿਹਾ ਸੀ ਕਿ ਉਹ ਵੱਡੇ ਬਹੁਮਤ ਨਾਲ ਜਿੱਤਣਗੇ। ਉਹਨਾਂ ਨੇ ਕਿਹਾ ਕਿ ਜੋਧਪੁਰ ਲੋਕ ਸਭਾ ਸੀਟ ਵਿਚ ਉਹਨਾਂ ਦੇ 6 ਵਿਧਾਇਕ ਜਿੱਤੇ ਹਨ। ਉਹਨਾਂ ਨੇ ਉੱਥੇ ਚੰਗਾ ਪ੍ਰਚਾਰ ਕੀਤਾ ਸੀ ਹੁਣ ਸਚਿਨ ਪਾਇਲਟ ਨੂੰ ਘੱਟੋ ਘੱਟ ਜੋਧਪੁਰ ਵਿਚ ਹੋਈ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਜੋਧਪੁਰ ਸੀਟ ਤੋਂ 2.7 ਲੱਖ ਵੋਟਾਂ ਨਾਲ ਹਾਰੇ ਹਨ। ਉਹਨਾਂ ਨੂੰ ਭਾਜਪਾ ਦੇ ਗਜਿੰਦਰ ਸਿੰਘ ਸ਼ੇਖਾਵਤ ਨੇ ਹਰਾਇਆ ਹੈ। ਅਪਣੇ ਪੁੱਤਰ ਨੂੰ ਜਿਤਾਉਣ ਲਈ ਅਸ਼ੋਕ ਗਹਿਲੋਤ ਨੇ ਇੱਥੇ ਪ੍ਰਚਾਰ ਵੀ ਕੀਤਾ ਸੀ। ਉਹਨਾਂ ਦੇ ਵਿਰੋਧੀ ਕਹਿੰਦੇ ਹਨ ਕਿ ਇਸ ਸੀਟ ਤੋਂ ਬਾਹਰ ਨਿਕਲ ਕੇ ਅਸ਼ੋਕ ਗਹਿਲੋਤ ਕਿਤੇ ਹੋਰ ਪ੍ਰਚਾਰ ਕਰਨ ਨਹੀਂ ਗਏ ਅਤੇ ਜ਼ਿਆਦਾਤਰ ਰੈਲੀਆਂ ਇਸ ਸੀਟ 'ਤੇ ਹੀ ਕੀਤੀਆ ਹਨ।

ਹਾਲਾਂਕਿ ਬਾਅਦ ਵਿਚ ਅਪਣਾ ਬਿਆਨ ਬਦਲਦੇ ਹੋਏ ਅਸ਼ੋਕ ਗਹਿਲੋਤ ਨੇ ਇਹ ਵੀ ਕਿਹਾ ਕਿ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਭਾਵੇਂ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਹੋਣ ਜਾਂ ਫਿਰ ਮੁੱਖ ਮੰਤਰੀ। ਇੰਨੇ ਵੱਡੇ ਪੈਮਾਨੇ 'ਤੇ ਹਾਰ ਸਮਝ ਤੋਂ ਪਰੇ ਹੈ। ਜਦੋਂ ਅਸ਼ੋਕ ਗਹਿਲੋਤ ਤੋਂ ਇਸ ਇੰਟਰਵਿਊ ਵਿਚ ਪੁੱਛਿਆ ਗਿਆ ਕਿ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵਿਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੁਝ ਕਾਂਗਰਸ ਆਗੂ ਪਾਰਟੀ ਦੇ ਹਿੱਤਾਂ ਨੂੰ ਕਿਨਾਰੇ ਰੱਖ ਕੇ ਅਪਣੇ ਪੁੱਤਰਾਂ ਨੂੰ ਹੀ ਅੱਗੇ ਵਧਾਉਣ ਲੱਗੇ ਰਹੇ ਤਾਂ ਉਹਨਾਂ ਦਾ ਕਹਿਣਾ ਸੀ...

...ਕਿ ਅਜਿਹੀਆਂ ਬੈਠਕਾਂ ਦੀ ਕੁਝ ਗੁਪਤਤਾ ਹੁੰਦੀ ਹੈ। ਜੋ ਕੁਝ ਵੀ ਅੰਦਰ ਕਿਹਾ ਗਿਆ ਹੋਵੇ ਉਸ ਨੂੰ ਉੱਥੇ ਹੀ ਰਹਿਣ ਦੇਣਾ ਚਾਹੀਦਾ ਹੈ। ਉਹਨਾਂ ਦੇ ਬਿਆਨੇ 'ਤੇ ਰਾਜਸਥਾਨ ਦੇ ਉਪ ਮੁਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਹੈਰਾਨੀ ਜਤਾਈ ਹੈ ਹਾਲਾਂਕਿ ਉਹਨਾਂ ਨੇ ਇਸ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਸਚਿਨ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ ਅਸ਼ੋਕ ਗਹਿਲੋਤ ਅਪਣੇ ਹੀ ਪੋਲਿੰਗ ਬੂਥ 'ਤੇ 400 ਵੋਟਾਂ ਨਾਲ ਹਾਰ ਗਏ ਹਨ ਜੋ ਕਿ ਖੁਦ ਤਿੰਨ ਵਾਰ ਮੁਖ ਮੰਤਰੀ, ਚਾਰ ਵਾਰ ਵਿਧਾਇਕ ਅਤੇ ਪੰਜ ਵਾਰ ਸਾਂਸਦ ਜੋਧਪੁਰ ਤੋਂ ਚੁਣੇ ਜਾ ਚੁੱਕੇ ਹਨ।

ਕੁਲ ਮਿਲਾ ਕੇ ਇਕ ਵਾਰ ਫਿਰ ਰਾਜਸਥਾਨ ਵਿਚ ਦੋ ਵੱਡੇ ਕਾਂਗਰਸੀ ਆਗੂਆਂ ਵਿਚ ਅਣਬਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਆਹੁਦੇ ਨੂੰ ਦੋਵਾਂ ਵਿਚਕਾਰ ਤਣਾਅ ਹੋ ਚੁੱਕਿਆ ਹੈ।