ਸਚਿਨ ਪਾਇਲਟ ਰਾਜਸਥਾਨ ਦੀ ਟੋਂਕ ਸੀਟ ਤੋਂ ਜਿੱਤੇ, ਬੀਜੇਪੀ ਦੇ ਯੂਨੁਸ ਖ਼ਾਨ ਨੂੰ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਉਤੇ ਵੋਟਾਂ ਦੀ ਗਿਣਤੀ ਜਾਰੀ ਹੈ। ਕਾਂਗਰਸ ਸਟੇਟ ਦੇ ਪ੍ਰਧਾਨ ਸਚਿਨ ਪਾਇਲਟ ਰਾਜਸਥਾਨ ਦੀ ਟੋਂਕ ਸੀਟ ਤੋਂ ਜਿੱਤ ਗਏ ਹਨ

Sachin Pilot

ਨਵੀਂ ਦਿੱਲੀ (ਭਾਸ਼ਾ) : ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਉਤੇ ਵੋਟਾਂ ਦੀ ਗਿਣਤੀ ਜਾਰੀ ਹੈ। ਕਾਂਗਰਸ ਸਟੇਟ ਦੇ ਪ੍ਰਧਾਨ ਸਚਿਨ ਪਾਇਲਟ ਰਾਜਸਥਾਨ ਦੀ ਟੋਂਕ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੇ ਬੀਜੇਪੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਯੂਨੁਸ ਖ਼ਾਨ ਨੂੰ ਹਾਰ ਦਿਤੀ ਹੈ।  ਦੱਸ ਦਈਏ ਕਿ ਟੋਂਕ - ਸਵਾਈ ਮਾਧੋਪੁਰ ਲੋਕ ਸਭਾ ਖੇਤਰ ਵਿਚ ਅੱਠ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਚਰਚਾ 'ਚ ਟੋਂਕ ਹੈ। ਉਥੇ ਹੀ ਸਚਿਨ ਪਾਇਲਟ ਨੂੰ ਕਾਂਗਰਸ ਵਲੋਂ ਸੀਏਮ ਪਦ ਦੇ ਪ੍ਰਮੁੱਖ ਦਾਵੇਦਾਰਾਂ ਦੇ ਤੌਰ ਉਤੇ ਵੇਖਿਆ ਜਾ ਰਿਹਾ ਸੀ।

ਕਾਂਗਰਸ ਉਮੀਦਵਾਰ ਸਚਿਨ ਪਾਇਲਟ ਅਤੇ ਬੀਜੇਪੀ ਉਮੀਦਵਾਰ ਯੂਨੁਸ ਖ਼ਾਨ ਦੋਵੇਂ ਹੀ ਬਾਹਰੀ ਹਨ। ਦੋਨਾਂ ਲਈ ਇਹ ਨਵੀਂ ਸੀਟ ਹੈ।   ਕਾਂਗਰਸ ਸਟੇਟ ਦੇ ਪ੍ਰਧਾਨ ਸਚਿਨ ਪਾਇਲਟ ਨੇ ਮਤ ਗਣਨਾ ਦੇ ਸ਼ੁਰੂਆਤੀ ਰੁਝਾਨਾਂ ਉਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਕਿਹਾ ਸੀ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ ਅਤੇ ਉਸ ਨੂੰ ਸਮਰੱਥ ਬਹੁਮਤ ਮਿਲੇਗੀ। ਉਨ੍ਹਾਂ ਨੇ ਕਿਹਾ ਸੀ ਕਿ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਜਨਤਾ ਨੇ ਅਸ਼ੀਰਵਾਦ ਦਿਤਾ ਹੈ। ਮੈਂ ਉਸ ਦਾ ਅਹਿਸਾਨਮੰਦ ਹਾਂ। ਮੈਨੂੰ ਲੱਗਦਾ ਹੈ ਕਿ ਰਾਜਸਥਾਨ ਵਿਚ ਕਾਂਗਰਸ ਨੂੰ ਭਰੋਸੇਯੋਗ (ਸੌਖ ਨਾਲ) ਬਹੁਮਤ ਮਿਲਣ ਵਾਲੀ ਹੈ। 

ਮੁੱਖ ਮੰਤਰੀ ਅਹੁਦੇ ਦੇ ਸਵਾਲ ਉਤੇ ਉਨ੍ਹਾਂ ਨੇ ਕਿਹਾ, ਕਿਸ ਨੂੰ ਕੀ ਅਹੁਦਾ ਮਿਲੇਗਾ ਇਸ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਵਿਧਾਇਕ ਦੇ ਸਭ ਲੋਕ ਮਿਲ ਕੇ ਬੈਠ ਕੇ ਚਰਚਾ ਕਰਨਗੇ। ਟੋਂਕ ਵਿਚ ਭਾਰੀ ਗਿਣਤੀ ਵਿਚ ਮੁਸਲਮਾਨ ਅਬਾਦੀ ਹੈ। 1972 ਤੋਂ ਲੈ ਕੇ 2013 ਤੱਕ ਟੋਂਕ ਤੋਂ ਕਾਂਗਰਸ ਮੁਸਲਮਾਨ ਉਮੀਦਵਾਰ ਹੀ ਉਤਾਰਦੀ ਰਹੀ ਹੈ, ਪਰ ਇਸ ਵਾਰ ਉਸ ਨੇ ਹਿੰਦੂ ਉਮੀਦਵਾਰ (ਸਚਿਨ ਪਾਇਲਟ) ਉਤਾਰਿਆ ਹੈ।

ਇਸ ਦੇ ਉਲਟ ਬੀਜੇਪੀ ਨੇ 1980 ਤੋਂ ਲੈ ਕੇ 2013 ਤੱਕ ਹਮੇਸ਼ਾ ਹਿੰਦੂ ਉਮੀਦਵਾਰ ਨੂੰ ਹੀ ਮੈਦਾਨ ਵਿਚ ਉਤਾਰਿਆ ਹੈ ਪਰ ਇਸ ਵਾਰ ਉਸ ਨੇ ਅਪਣੇ ਸਿਰਫ ਇਕ ਮੁਸਲਮਾਨ ਉਮੀਦਵਾਰ ਯੂਨੁਸ ਖ਼ਾਨ ਨੂੰ ਸਚਿਨ ਪਾਇਲਟ ਦੇ ਖਿਲਾਫ ਉਤਾਰਿਆ ਹੈ। ਟੋਂਕ ਵਿਧਾਨ ਸਭਾ ਖੇਤਰ ਵਿਚ 2013 ਦੇ ਚੌਣਾਂ ਵਿਚ ਬੀਜੇਪੀ ਦੇ ਅਜੀਤ ਸਿੰਘ ਨੇ ਨਿਰਦਲੀਏ ਸੌਦ ਸਈਦੀ ਨੂੰ 30343 ਵੋਟਾਂ  ਦੇ ਅੰਤਰ ਤੋਂ ਹਰਾਇਆ ਸੀ । 2008 ਦੀਆਂ ਚੌਣਾਂ ਵਿਚ ਕਾਂਗਰਸ ਦੇ ਜਾਕੀਆ ਨੇ ਬੀਜੇਪੀ ਦੇ ਮਹਾਵੀਰ ਪ੍ਰਸਾਦ ਨੂੰ 10536 ਵੋਟਾਂ ਦੇ ਅੰਤਰ ਤੋਂ ਹਰਾਇਆ ਸੀ।