42 ਕਰੋੜ ਲੋਕਾਂ ਨੂੰ 53,248 ਕਰੋੜ ਰੁਪਏ ਦੀ ਵਿੱਤੀ ਮਦਦ ਦਿਤੀ : ਵਿੱਤ ਮੰਤਰਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰਾਲੇ ਨੇ ਬੁਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਤਕਰੀਬਨ 42

Nirmala Sitharaman

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਬੁਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਤਕਰੀਬਨ 42 ਕਰੋੜ ਗਰੀਬਾਂ ਨੂੰ ਹੁਣ ਤਕ 53,248 ਕਰੋੜ ਰੁਪਏ ਦੀ ਵਿੱਤੀ ਸਹਾਇਤ ਉਪਲੱਬਧ ਕਰਾਈ ਗਈ ਹੈ।

ਨਰਿੰਦਰ ਮੋਦੀ ਸਰਕਾਰ ਨੇ ਕਮਜ਼ੋਰ ਵਰਗਾਂ ਨੂੰ ਕੋਵਿਡ-19 ਸੰਕਟ ਤੋਂ ਰਾਹਤ ਦੇਣ ਲਈ 26 ਮਾਰਚ ਨੂੰ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਪੈਕੇਜ 'ਚ ਗਰੀਬਾਂ ਨੂੰ ਮੁਫ਼ਤ ਅਨਾਜ ਅਤੇ ਔਰਤਾਂ, ਬਜ਼ੁਰਗਾਂ, ਕਿਸਾਨਾਂ ਨੂੰ ਨਕਦ ਸਹਾਇਤਾ ਉਪਲੱਬਧ ਕਰਾਉਣਾ ਸ਼ਾਮਲ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਪੈਕੇਜ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਨਜ਼ਰ ਰੱਖ ਰਹੀਆਂ ਹਨ।

ਪੀ. ਐੱਮ. ਕਿਸਾਨ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ 'ਚ 8.9 ਲਾਭਪਾਤਰਾਂ ਨੂੰ 16,394 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਉੱਥੇ ਹੀ, ਦੋ ਕਿਸ਼ਤਾਂ 'ਚ ਜਨਧਨ ਖਾਤਾਧਾਰਕਾਂ ਨੂੰ 20,344 ਕਰੋੜ ਰੁਪਏ ਦਿਤੇ ਗਏ ਹਨ। 

ਇਸ ਤੋਂ ਇਲਾਵਾ 2,814.5 ਕਰੋੜ ਰੁਪਏ 2.81 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗਾ ਨੂੰ ਦਿਤੇ ਗਏ ਹਨ। ਮੰਤਰਾਲਾ ਮੁਤਾਬਕ, ਅਪ੍ਰੈਲ 'ਚ 36 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 78.86 ਕਰੋੜ ਲੋਕਾਂ ਨੂੰ 101 ਲੱਖ ਟਨ ਅਨਾਜ ਵੰਡਿਆ ਗਿਆ ਹੈ।

ਮਈ 'ਚ 35 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 65.85 ਕਰੋੜ ਲਾਭਪਾਤਰਾਂ ਵਿਚਕਾਰ 32.92 ਲੱਖ ਟਨ ਅਨਾਜ ਵੰਡਿਆ ਗਿਆ। ਉੱਥੇ ਹੀ, ਜੂਨ ਲਈ 17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 7.16 ਕਰੋੜ ਲਾਭਪਾਤਰਾਂ ਲਈ 3.58 ਲੱਖ ਟਨ ਅਨਾਜ ਦਿਤਾ ਗਿਆ ਹੈ।

ਇਸ ਤੋਂ ਇਲਾਵਾ ਉਜਵਲਾ ਯੋਜਨਾ 'ਚ 9.25 ਕਰੋੜ ਸਿਲੰਡਰ ਬੁੱਕ ਹੋਏ ਹਨ ਅਤੇ 8.58 ਕਰੋੜ ਲਾਭਪਾਤਰਾਂ ਨੂੰ ਦਿਤੇ ਗਏ ਹਨ। ਮੰਤਰਾਲੇ ਮੁਤਾਬਕ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਦੇ 16.1 ਲੱਖ ਮੈਂਬਰਾਂ ਨੇ ਈਪੀਐਫ਼ਓ ਖਾਤੇ ਤੋਂ ਆਨਲਾਈਨ ਨਿਕਾਸੀ ਦਾ ਲਾਭ ਲਿਆ ਹੈ। ਇਸ ਤਹਿਤ 4,725 ਕਰੋੜ ਰੁਪਏ ਲਾਭਪਾਤਰਾਂ ਨੇ ਅਪਣਾ ਖਾਤੇ ਤੋਂ ਕਢਾਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।