ਉੱਤਰ ਪ੍ਰਦੇਸ਼ : ਕਾਨਪੁਰ ਵਿਚ ਥਾਣੇ ਦੇ ਅੰਦਰ ਥਾਣਾ ਇੰਚਾਰਜ ਦੀ ਹੱਤਿਆ, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ  ਦੇ ਕਾਨਪੁਰ ਵਿਚ ਪੁਲਿਸ ਥਾਣੇ ਦੇ ਅੰਦਰ ਇਕ ਥਾਣਾ ਇੰਚਾਰਜ ਦੀ ਹੱਤਿਆ ਦਾ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ.......

Murder

ਕਾਨਪੁਰ :  ਯੂਪੀ  ਦੇ ਕਾਨਪੁਰ ਵਿਚ ਪੁਲਿਸ ਥਾਣੇ ਦੇ ਅੰਦਰ ਇਕ ਥਾਣਾ ਇੰਚਾਰਜ ਦੀ ਹੱਤਿਆ ਦਾ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ। ਇੰਚਾਰਜ ਦੇ ਸਰੀਰ ਉਤੇ ਕਈ ਥਾਵਾਂ ਤੇ ਚਾਕੂ ਦੇ ਨਾਲ ਕਈ ਜਖ਼ਮ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਥਾਣਾ ਇੰਚਾਰਜ ਬੱਚਾ ਲਾਲ ਦੀ ਦਸੰਬਰ ਵਿਚ ਘਾਟਮਪੁਰ ਥਾਣਾ ਸਜੇਤੀ ਵਿਚ ਐਚਸੀਪੀ ਦੇ ਅਹੁਦੇ ਉੱਤੇ ਨਿਯੁਕਤੀ ਹੋਈ ਸੀ।ਇੰਚਾਰਜ ਥਾਣੇ ਦੇ ਅੰਦਰ ਬਣੇ ਸਰਕਾਰੀ ਘਰ ਵਿਚ ਰਹਿੰਦੇ ਸਨ। ਇੰਚਾਰਜ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਚਲੇ ਗਏ ਅਤੇ ਅਗਲੇ ਦਿਨ ਉਹ  ਥਾਣੇ ਵਿਚ ਨਹੀਂ ਦਿਖੇ।

ਸ਼ਾਮ ਨੂੰ ਥਾਣੇ ਦਾ ਅਧਿਕਾਰੀ ਕਿਸੇ ਕਾਗਜ਼ ਉੱਤੇ ਹਸਤਾਖ਼ਰ ਕਰਾਉਣ ਲਈ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਨੇ ਇੰਚਾਰਜ ਨੂੰ ਮ੍ਰਿਤਕ ਪਾਇਆ। ਇਸ ਦੇ ਬਾਅਦ ਥਾਣੇ ਦੇ ਅੰਦਰ ਹੜਕੰਪ ਮੱਚ ਗਿਆ। ਥਾਣੇ ਦੇ ਅੰਦਰ ਹੀ ਆਪਣੇ ਆਪ ਇੰਚਾਰਜ ਦੀ ਹੱਤਿਆ ਨਾਲ ਪੂਰੀ ਸੁਰੱਖਿਆ ਵਿਵਸਥਾ ਉੱਤੇ ਸਵਾਲ ਖੜੇ ਹੋ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਖੋ-ਵੱਖਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਇਨ੍ਹੀ ਦਿਨੀ ਉੱਤਰ ਪ੍ਰਦੇਸ਼ ਸਰਕਾਰ ਅਪਰਾਧਾਂ ਉੱਤੇ ਲਗਾਮ ਲਗਾਉਣ ਲਈ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ। ਵੱਖ-ਵੱਖ ਜ਼ਿਲਿਆਂ ਵਿਚ ਅਪਰਾਧੀਆਂ ਦੇ ਐਨਕਾਊਂਟਰ ਵੀ ਹੋ ਰਹੇ ਹਨ। ਹਾਲਾਂਕਿ ਐਨਕਾਉਂਟਰ ਦਾ ਮਾਮਲਾ ਸੁਪ੍ਰੀਮ ਕੋਰਟ ਵੀ ਪਹੁੰਚ ਚੁੱਕਿਆ ਹੈ।

 ਇਕ ਐਨਜੀਓ ਵੱਲੋਂ ਪਾਈ ਗਈ ਪਟੀਸ਼ਨ ਉਤੇ ਸੁਪ੍ਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਨੋਟਿਸ ਜਾਰੀ ਕਰ ਦੋ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ। ਪਟੀਸ਼ਨ ਵਿਚ ਪੁਲਿਸ ਮੁੱਠਭੇੜਾਂ ਨੂੰ ਫਰਜ਼ੀ ਨੂੰ ਦੱਸਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੋਰਟ ਦੀ ਨਿਗਰਾਨੀ ਵਿਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ ਨਾਲ ਹੀ ਕੋਰਟ ਨੂੰ ਦੱਸਿਆ ਗਿਆ ਹੈ ਕਿ ਇਕ ਸਾਲ ਵਿਚ ਰਾਜ ਵਿਚ ਲਗਪਗ 1500 ਫਰਜ਼ੀ ਐਨਕਾਉਂਟਰਾਂ ਵਿਚ 58 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਹਨਾਂ ਦੀ ਜਾਂਚ ਸੁਪ੍ਰੀਮ ਕੋਰਟ ਦੀ ਨਿਗਰਾਨੀ ਵਿਚ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਹੈ ਅਤੇ ਪੀੜ੍ਹਤਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ, ਹੁਣ ਥਾਣੇ ਦੇ ਅੰਦਰ ਹੀ ਇੰਚਾਰਜ ਦੀ ਹੱਤਿਆ ਨੇ ਪੁਲਿਸ ਮਹਿਕਮੇ ਅਤੇ ਯੋਗੀ ਸਰਕਾਰ ਦੇ ਤਮਾਮ ਦਾਅਵਿਆਂ ਉੱਤੇ ਸਵਾਲ ਖੜੇ ਕਰ ਦਿੱਤੇ ਹਨ .