ਯੇਦੀਯੁਰੱਪਾ ਵਲੋਂ ਸਰਕਾਰੀ ਬੰਗਲਾ ਛੱਡਣ ਤੋਂ ਇਨਕਾਰ, ਯੇਦੀ ਲਈ ਲੱਕੀ ਹੈ ਬੰਗਲਾ ਨੰਬਰ 2

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦਿਉਰੱਪਾ ਨੇ ਸਰਕਾਰੀ ਬੰਗਲਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ

Yeddyurappa refused to leave Bungalow No 2

ਕਰਨਾਟਕ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦਿਉਰੱਪਾ ਨੇ ਸਰਕਾਰੀ ਬੰਗਲਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਦਾ ਕਾਰਨ ਇਹ ਹੈ ਕਿ ਉਹ ਬੰਗਲਾ ਜਿਸਨੂੰ ਉਹ ਅਪਣੇ ਲਈ ਲਈ ਕਿਸਮਤੀ ਮੰਨਦੇ ਹਨ ਸਰਕਾਰ ਨੇ ਉਨ੍ਹਾਂ ਨੂੰ ਨਹੀਂ ਦਿੱਤਾ। ਦੱਸਣਯੋਗ ਹੈ ਇਹ ਉਹੀ ਬੰਗਲਾ ਨੰਬਰ 2 ਹੈ ਜਿਥੇ ਯੇਦਿਉਰੱਪਾ 1999 ਤੋਂ 2013 ਤੱਕ ਰਹੇ। ਇਸ ਬੰਗਲੇ ਵਿਚ ਆਉਂਦੇ ਹੀ ਉਹ ਪਹਿਲਾਂ ਵਿਰੋਧੀ ਧੜੇ ਦੇ ਨੇਤਾ ਬਣੇ ਫਿਰ ਉਪ - ਮੁੱਖ ਮੰਤਰੀ ਅਤੇ ਬਾਅਦ ਵਿਚ ਮੁੱਖ ਮੰਤਰੀ, ਯਾਨੀ ਇਹ ਬੰਗਲਾ ਯੇਦਿਉਰੱਪਾ ਅਪਣੇ ਲਈ ਕਰਮਾਂ ਵਾਲੇ ਮੰਨਦੇ ਹਨ,