ਮੋਦੀ ਨੇ ਭਾਜਪਾ ਦੇ ਐਸਸੀ-ਐਸਟੀ ਸੰਸਦ ਮੈਂਬਰਾਂ ਨਾਲ ਇਸ ਤਰ੍ਹਾਂ ਕੀਤੀ ਮੁਲਾਕਾਤ
ਸੰਸਦ ਮੈਂਬਰਾਂ ਨੂੰ ਫਿਟ ਰਹਿਣ ਦੀ ਦਿੱਤੀ ਸਲਾਹ
ਨਵੀਂ ਦਿੱਲੀ: ਪੀਐਮ ਮੋਦੀ ਨੇ ਸੰਸਦ ਮੈਂਬਰਾਂ ਨੂੰ ਫਿਟ ਰਹਿਣ ਲਈ ਕਿਹਾ ਹੈ। ਉਹਨਾਂ ਨੇ ਚਾਲੀ ਤੋਂ ਜ਼ਿਆਦਾ ਉਮਰ ਦੇ ਸੰਸਦ ਮੈਂਬਰਾਂ ਨੂੰ ਹੈਲਥ ਚੈੱਕਅੱਪ ਕਰਾਉਣ ਦੀ ਸਲਾਹ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਕੌਮੀ ਸੇਵਾ ਲਈ ਸਿਹਤਮੰਦ ਸ਼ਰੀਰ ਜ਼ਰੂਰੀ ਹੈ। ਸੂਤਰਾਂ ਮੁਤਾਬਕ ਭਾਜਪਾ ਦੇ ਅਨੁਸੂਚਿਤ ਜਾਤੀ ਦੇ ਸੰਸਦ ਮੈਂਬਰਾਂ ਨਾਲ ਹੋਈ ਬੈਠਕ ਵਿਚ ਪੀਐਮ ਮੋਦੀ ਨੇ ਗੱਲ ਕੀਤੀ। ਭਾਜਪਾ ਦੇ 44 ਐਸਸੀ-ਐਸਟੀ ਸੰਸਦਾਂ ਨਾਲ ਪੀਐਮ ਮੋਦੀ ਨੇ ਮੁਲਾਕਾਤ ਕੀਤੀ।
ਉਹਨਾਂ ਨੇ ਸਾਰਿਆਂ ਨੂੰ ਅਪਣੇ ਵਿਚਾਰ ਰੱਖਣ ਨੂੰ ਕਿਹਾ। ਇਸ ਵਾਰ 46 ਐਸਸੀ-ਐਸਟੀ ਸੰਸਦ ਚੁਣ ਕੇ ਆਏ ਹਨ। ਪੀਐਮ ਮੋਦੀ ਨੇ ਸੰਸਦ ਮੈਂਬਰਾਂ ਤੋਂ ਪੁੱਛਿਆ ਕਿ ਅਪਣੇ ਖੇਤਰਾਂ ਵਿਚ ਉਹਨਾਂ ਨੇ ਕੀ ਸਮਾਜਿਕ ਕੰਮ ਕਰਵਾਏ ਹਨ, ਇਸ ਦੀ ਜਾਣਕਾਰੀ ਦੇਣ। ਸੰਸਦੀ ਖੇਤਰ ਵਿਚ ਸਮਾਜਿਕ ਪਹਿਚਾਣ ਕਿਹੋ ਜਿਹੀ ਹੈ। ਬੁੱਧਵਾਰ ਨੂੰ ਪੀਐਮ ਮੋਦੀ ਨੇ ਓਬੀਸੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਪੀਐਮ ਮੋਦੀ ਹੁਣ ਆਉਣ ਵਾਲੇ ਦਿਨਾਂ ਵਿਚ ਔਰਤਾਂ, ਨੌਜਵਾਨਾਂ ਅਤੇ ਨਵੇਂ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ।