ਰਾਹੁਲ ਦੇ ਅਸਤੀਫ਼ੇ ‘ਤੇ ਬੋਲੀ ਪ੍ਰਿਅੰਕਾ, ‘ਬਹੁਤ ਘੱਟ ਲੋਕਾਂ ‘ਚ ਅਜਿਹਾ ਕਰਨ ਦੀ ਹਿੰਮਤ ਹੁੰਦੀ ਹੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਗਾਂਧੀ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਕੀਤਾ, ਉਸ ਦੀ ਹਿੰਮਤ ਬਹੁਤ ਘੱਟ ਲੋਕਾਂ ਵਿਚ ਹੁੰਦੀ ਹੈ।

Rahul Gandhi and Priyanka Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ।  ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵੀਰਵਾਰ ਨੂੰ ਕਾਂਗਰਸ ਸਕੱਤਰ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਉਹਨਾਂ ਦੇ ਇਸ ਫ਼ੈਸਲੇ ਦੀ ਤਾਰੀਫ਼ ਕੀਤੀ। ਪ੍ਰਿਅੰਕਾ ਗਾਂਧੀ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਕੀਤਾ, ਉਸ ਦੀ ਹਿੰਮਤ ਬਹੁਤ ਘੱਟ ਲੋਕਾਂ ਵਿਚ ਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਰਾਹੁਲ ਗਾਂਧੀ ਦੇ ਫ਼ੈਸਲੇ ਦਾ ਆਦਰ ਕਰਦੇ ਹਾਂ।

 


 

ਰਾਹੁਲ ਗਾਂਧੀ ਨੇ ਅਪਣੇ ਅਸਤੀਫ਼ੇ ਨੂੰ ਲੈ ਕੇ ਇਕ ਚਾਰ ਪੇਜ਼ ਦਾ ਪੱਤਰ ਲਿਖਿਆ ਹੈ। ਇਸ ਪੱਤਰ ਨੂੰ ਰਾਹੁਲ ਗਾਂਧੀ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਹਾਰ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਸਾਡੀ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਮਹੱਤਵਪੂਰਣ ਹੈ। ਇਸ ਕਾਰਨ ਕਰਕੇ ਮੈਂ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕਾਂਗਰਸ ਪ੍ਰਧਾਨ ਅਹੁਦੇ ’ਤੇ ਰਹਿਣਾ ਮੇਰੇ ਲਈ ਗਰਵ ਦੀ ਗੱਲ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਨਾ ਮੇਰੇ ਲਈ ਗਰਵ ਦਾ ਵਿਸ਼ਾ ਹੈ ਜਿਸ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਤਾਂ ਕਰਕੇ ਦੇਸ਼ ਦਾ ਵਿਕਾਸ ਹੋਇਆ ਹੈ। ਮੈਂ ਦੇਸ਼ ਅਤੇ ਪਾਰਟੀ ਵਲੋਂ ਮਿਲੇ ਪਿਆਰ ਲਈ ਅਹਿਸਾਨਮੰਦ ਹਾਂ।

ਉਹਨਾਂ ਲਿਖਿਆ ਕਿ 2019 ਵਿਚ ਮਿਲੀ ਹਾਰ ਲਈ ਪਾਰਟੀ ਨੂੰ ਪੁਨਰ-ਸੰਗਠਿਤ ਕਰਨ ਦੀ ਜ਼ਰੂਰਤ ਹੈ। ਪਾਰਟੀ ਦੀ ਹਾਰ ਲਈ ਸਮੂਹਿਕ ਤੌਰ ’ਤੇ ਲੋਕਾਂ ਨੂੰ ਔਖਾ ਫ਼ੈਸਲੇ ਲੈਣੇ ਹੋਣਗੇ। ਇਹ ਬਹੁਤ ਗਲਤ ਹੋਵੇਗਾ ਕਿ ਪਾਰਟੀ ਦੀ ਹਾਰ ਲਈ ਸਾਰਿਆ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਬਹੁਤ ਸਾਰੇ ਸਾਥੀਆਂ ਨੇ ਮੈਨੂੰ ਸੁਝਾਅ ਦਿਤਾ ਕਿ ਮੈਂ ਹੀ ਕਾਂਗਰਸ ਪਾਰਟੀ ਦੇ ਅਗਲੇ ਪ੍ਰਧਾਨ ਦੇ ਨਾਮ ਚੋਣ ਕਰਾਂ। ਇਹ ਠੀਕ ਹੈ ਕਿ ਕਿਸੇ ਦੀ ਤਤਕਾਲ ਜ਼ਰੂਰਤ ਹੈ ਕਿ ਕੋਈ ਸਾਡੀ ਪਾਰਟੀ ਨੂੰ ਲੀਡ ਕਰੇ। ਮੇਰੇ ਲਈ ਕਿਸੇ ਇਕ ਦੀ ਚੋਣ ਕਰਨਾ ਗਲਤ ਹੋਵੇਗਾ। ਸਾਡੀ ਪਾਰਟੀ ਦਾ ਇਤਿਹਾਸ ਬਹੁਤ ਗੌਰਵਸ਼ਾਲੀ ਰਿਹਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਹੁਣ ਇਹ ਪਾਰਟੀ ਹੀ ਤੈਅ ਕਰੇਗੀ ਕਿ ਕੌਣ ਸਾਡੀ ਅਗਵਾਈ ਹਿੰਮਤ, ਪਿਆਰ ਅਤੇ ਜ਼ਿੰਮੇਵਾਰੀ ਦੇ ਨਾਲ ਕਰ ਸਕਦਾ ਹੈ।