BSNL ਗਾਹਕਾਂ ਲਈ ਖੁਸ਼ਖ਼ਬਰੀ! ਨਹੀਂ ਬੰਦ ਹੋਵੇਗਾ ਇਹ ਖ਼ਾਸ ਪਲਾਨ

ਏਜੰਸੀ

ਖ਼ਬਰਾਂ, ਵਪਾਰ

ਬੀਐਸਐਨਐਲ ਨੇ ਯੂਜ਼ਰਸ ਨੂੰ 300GB Plan CS337 ਪਲਾਨ ਸਤੰਬਰ ਤੱਕ ਉਪਲਬਧ ਕਰਵਾ ਦਿੱਤਾ ਹੈ।

BSNL

ਨਵੀਂ ਦਿੱਲੀ: ਬੀਐਸਐਨਐਲ ਨੇ ਯੂਜ਼ਰਸ ਨੂੰ 300GB Plan CS337 ਪਲਾਨ ਸਤੰਬਰ ਤੱਕ ਉਪਲਬਧ ਕਰਵਾ ਦਿੱਤਾ ਹੈ। ਇਸ ਪਲਾਨ ਦੇ ਤਹਿਤ ਗਾਹਕਾਂ ਨੂੰ 40Mbps ਦੀ ਸਪੀਡ ਨਾਲ 300GB ਡਾਟਾ ਮਿਲਦਾ ਹੈ। ਕੰਪਨੀ ਨੇ ਅਪਣੇ 499 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਦੀ ਮਿਆਦ ਨੂੰ 9 ਸਤੰਬਰ 2020 ਤੱਕ ਵਧਾ ਦਿੱਤਾ ਹੈ।

ਦੱਸ ਦਈਏ ਕਿ ਇਹ ਪਲਾਨ 10 ਜੂਨ ਨੂੰ ਐਕਸਪਾਇਰ ਹੋਣ ਵਾਲਾ ਸੀ, ਪਰ ਯੂਜ਼ਰਸ ਵਿਚ ਇਸ ਦੀ ਪਸੰਦ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਦੀ ਉਪਲਬਧਤਾ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਬੀਐਸਐਨਐਲ ਦੇ  '300GB Plan CS337' ਵਾਲੇ ਪਲਾਨ ਵਿਚ 300GB ਡਾਟਾ ਲਿਮਿਟ ਤੱਕ 40Mbps ਤੱਕ ਦੀ ਸਪੀਡ ਮਿਲਦੀ ਹੈ।

ਲਿਮਿਟ ਖਤਮ ਹੋਣ ਤੋਂ ਬਾਅਦ ਇਹ ਸਪੀਡ ਘਟ ਕੇ 1Mbps ਹੋ ਜਾਂਦੀ ਹੈ। ਕੰਪਨੀ ਦਾ ਪਲਾਨ ਕੋਲਕਾਤਾ, ਸਿੱਕਮ ਅਤੇ ਪੱਛਮੀ ਬੰਗਾਲ ਸਰਕਲ ਵਿਚ ਮੌਜੂਦ ਹੈ। ਪਲਾਨ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਦੇਸ਼ ਭਰ ਵਿਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਡ ਕਾਲਿੰਗ ਆਫਰ ਕੀਤੀ ਜਾਂਦੀ ਹੈ।

ਕੰਪਨੀ ਅਜਿਹਾ ਇਕ ਪਲਾਨ ਓਡੀਸ਼ਾ ਵਿਚ ਵੀ ਆਫਰ ਕਰਦੀ ਹੈ। ਓਡੀਸ਼ਾ ਵਿਚ ਇਹ ਪਲਾਨ 'Bharat Fiber 300GB CUL CS346' ਦੇ ਨਾਂਅ ਨਾਲ ਮੌਜੂਦ ਹੈ। 600 ਰੁਪਏ ਪ੍ਰਤੀ ਮਹੀਨੇ ਦੇ ਇਸ ਪਲਾਨ ਵਿਚ 300GM ਡਾਟਾ ਤੱਕ 40Mbps ਤੱਕ ਦੀ ਸਪੀਡ ਆਫਰ ਕੀਤੀ ਜਾ ਰਹੀ ਹੈ। ਓਡੀਸ਼ਾ ਵਿਚ ਇਹ ਪਲਾਨ ਫਿਲਹਾਲ 27 ਜੁਲਾਈ ਤੱਕ ਆਫਰ ਕੀਤਾ ਜਾ ਰਿਹਾ ਹੈ।