ਭਾਰਤੀ ਫ਼ੌਜ ਦੀ ਵੱਡੀ ਕਾਰਵਾਈ ਜੈਸ਼ ਦੇ ਨਾਮੀ ਅਤਿਵਾਦੀ ਮੁੰਨਾ ਲਾਹੌਰੀ ਸਮੇਤ ਦੋ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ ‘ਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਦੇ ਘੇਰਾਬੰਦੀ ਅਤੇ ਭਾਲ ਅਭਿਆਨ...

Munna Lahori

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ ‘ਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਦੇ ਘੇਰਾਬੰਦੀ ਅਤੇ ਤਲਾਸ਼ ਅਭਿਆਨ ਦੌਰਾਨ ਹੋਈ ਮੁਠਭੇੜ ਵਿਚ ਦੋ ਨਾਮੀ ਅਤਿਵਾਦੀ ਮਾਰੇ ਗਏ। ਜਿਸ ਵਿਚ ਜੈਸ਼-ਏ-ਮੁਹੰਮਦ ਦਾ ਨਾਮੀ ਅਤਿਵਾਦੀ ਮੁੰਨਾ ਲਾਹੌਰੀ ਵੀ ਢੇਰ ਹੋ ਗਿਆ ਹੈ। ਜਾਣਕਾਰ ਸੂਤਰਾਂ ਅਨੁਸਾਰ ਅਤਿਵਾਦੀਆਂ ਦੇ ਲੁਕੇ ਹੋਣ ਦੀ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ), ਰਾਸ਼ਟਰੀ ਰਾਇਫ਼ਲਜ (ਆਰਆਰ) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਨੇ ਸ਼ੁਕਰਵਾਰ ਦੇਰ ਰਾਤ ਸ਼ੌਪੀਆਂ ਜ਼ਿਲ੍ਹੇ ਦੇ ਬੋਨ ਬਜਾਰ ਵਿਚ ਸਾਂਝੇ ਤੌਰ ਨਾਲ ਘੇਰਾਬੰਦੀ ਤੇ ਤਲਾਸ਼ ਅਭਿਆਨ ਸ਼ੁਰੂ ਕੀਤਾ।

ਖੇਤਰ ਤੋਂ ਬਾਹਰ ਨਿਕਲਨ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਦੇ ਜਵਾਨ ਜਦੋਂ ਇਕ ਵਿਸ਼ੇਸ਼ ਖੇਤਰ ਵੱਲ ਵਧ ਰਹੇ ਸੀ ਤਾਂ ਉਥੇ ਪਹਿਲਾਂ ਤੋਂ ਹੀ ਲੁਕੇ ਅਤਿਵਾਦੀਆਂ ਨੇ ਉਨ੍ਹਾਂ ਉਤੇ ਲੈਸ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸੁਰੱਖਿਆਂ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਮੁਠਭੇੜ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਹੁਣ ਤੱਕ ਦੋ ਅਤਿਵਾਦੀ ਮਾਰੇ ਗਏ ਹਨ। ਅੰਤਿਮ ਰਿਪੋਰਟ ਮਿਲਣ ਤੱਕ ਅਭਿਆਨ ਜਾਰੀ ਸੀ। ਮੁੱਖ ਸ਼ਹਿਰ ਵਿਚ ਕਿਸੇ ਵੀ ਪ੍ਰਕਾਰ ਦਾ ਵਿਰੋਧ ਪ੍ਰਦਰਸ਼ਨ ਰੋਕਣ ਦੇ ਲਈ ਸੁਰੱਖਿਆ ਬਲਾਂ ਅਤੇ ਰਾਜ ਪੁਲਿਸ ਕਰਮਚਾਰੀਆਂ ਨੂੰ ਵੀ ਤੈਨਾਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰਸਾਸ਼ਨ ਨੇ ਕਿਸੇ ਵੀ ਪ੍ਰਕਾਰ ਦੀ ਅਫ਼ਵਾਹ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਕੁਝ ਸਥਾਨਾਂ ਉਤੇ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚ ਝੜਪ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ