ਤਿੰਨ ਦਿਨਾਂ ਵਿਚ ਤੀਸਰਾ ਮਾਮਲਾ, ਭੀੜ ਵੱਲੋਂ ਇਕ ਹੋਰ ਦੀ ਕੁੱਟਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਟ ਮਾਰ ਕਰਨ ਤੋਂ ਬਾਅਦ ਉਸ ਨੂੰ ਹਰਪਾਲਪੁਰ ਪੁਲਿਸ ਥਾਣੇ ਵਿਚ ਸੌਂਪ ਦਿੱਤਾ

Mob Lynching

ਛਤਰਪੁਰ- ਛਤਰਪੁਰ ਜ਼ਿਲ੍ਹੇ ਦੇ ਹਰਪਾਲਪੁਰ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਨੂੰ ਇਕ ਭੀੜ ਨੇ 47 ਸਾਲ ਦੇ ਇਕ ਵਿਅਕਤੀ ਦੀ ਕਥਿਤ ਤੌਰ 'ਤੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਬੇਰਹਿਮੀ ਨਾਲ ਕੁੱਟਮਾਰ ਕੀਤੀ। ਛਤਰਪੁਰ ਵਿਚ ਪਿਛਲੇ ਤਿੰਨ ਦਿਨ ਵਿਚ ਇਹ ਤੀਸਰਾ ਮਾਮਲਾ ਹੈ ਜਦੋਂ ਭੀੜ ਨੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਕਿਸੇ ਨੂੰ ਕੁੱਟਿਆ ਹੈ। ਇਸ ਤੋਂ ਪਹਿਲਾਂ ਛਤਰਪੁਰ ਜ਼ਿਲ੍ਹੇ ਦੇ ਨੌਗਾਂਵ ਪੁਲਿਸ ਥਾਣੇ ਇਲਾਕੇ ਵਿਚ ਵੀ ਅਜਿਹੇ ਹੀ ਦੋ ਮਾਮਲੇ ਸਾਹਮਣੇ ਆਏ ਸੀ।

ਇਸ ਮਾਮਲੇ ਵਿਚ ਹਰਪਾਲਪੁਰ ਪੁਲਿਸ ਥਾਣੇ ਦੇ ਜਾਂ ਅਧਿਕਾਰੀ ਭੁਵਨੇਸ਼ ਸ਼ਰਮਾ ਨੇ ਦੱਸਿਆ ਕਿ ਝਾਂਸੀ ਨਿਵਾਸੀ ਰਾਕੇਸ਼ ਖਟੀਕ ਬਾਂਦਾ ਤੋਂ ਝਾਂਸੀ ਜਾ ਰਿਹਾ ਸੀ। ਲੋਕਾਂ ਨੇ ਉਸ ਨੂੰ ਰਸਤੇ ਵਿਚ ਘੇਰ ਕੇ ਕੁੱਟਿਆ। ਇਹ ਘਟਨਾ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਇਕ ਸੂਤਰ ਨੇ ਦੱਸਿਆਂ ਕਿ ਬਾਂਦਾ ਤੋਂ ਝਾਂਸੀ ਜਾਣ ਵਾਲੀ ਟ੍ਰੇਨ ਤੋਂ ਸਫਡਰ ਕਰਨ ਵਾਲਾ ਇਹ ਵਿਅਕਤੀ ਸਟੇਸ਼ਨ 'ਤੇ ਉਤਰਿਆ ਸੀ।

ਉਸ ਨੂੰ ਦੇਖਦੇ ਹੀ ਲੋਕਾਂ ਨੇ ਉਸ ਨੂੰ ਬੱਚਾ ਚੋਰ ਸਮਝ ਲਿਆ ਅਤੇ ਬੁਰੀ ਤਰ੍ਹਾਂ ਉਸ ਦੀ ਕੁੱਟ ਮਾਰ ਕੀਤੀ। ਕੁੱਟ ਮਾਰ ਕਰਨ ਤੋਂ ਬਾਅਦ ਉਸ ਨੂੰ ਹਰਪਾਲਪੁਰ ਪੁਲਿਸ ਥਾਣੇ ਵਿਚ ਸੌਂਪ ਦਿੱਤਾ। ਨੌਗਾਂਵ ਪੁਲਿਸ ਥਾਣਾ ਦੇ ਇੰਚਾਰਜ ਰਾਕੇਸ਼ ਸਾਹੂ ਨੇ ਮੀਡੀਆ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਨੌਗਾਂਵ ਥਾਣੇ ਅਧੀਨ ਪਿੰਡ ਗਰੋਲੀ ਵਿਚ ਬੱਚਾਂ ਚੋਰੀ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਦੋਂ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬੱਚਾ ਚੋਰੀ ਦੇ ਸ਼ੱਕ ਵਿਚ ਹੀ ਇਕ ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਲਾ ਨੂੰ ਵੀ ਭੀੜ ਵੱਲੋਂ ਕੁੱਟਿਆ ਗਿਆ ਸੀ। ਇਹਨਾਂ ਦੋਨਾਂ ਮਾਮਲਿਆਂ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।