ਭਾਰਤੀ ਮਹਿਲਾ ਹਾਕੀ ਟੀਮ ਲਈ ਪੀਐਮ ਮੋਦੀ ਨੇ ਕੀਤਾ ਟਵੀਟ, ਕਿਹਾ- 'ਸਾਨੂੰ ਇਸ ਟੀਮ 'ਤੇ ਮਾਣ ਹੈ'
ਟੋਕੀਉ ਉਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਵਿਚ ਅਰਜਨਟੀਨਾ ਤੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਟੋਕੀਉ ਉਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਵਿਚ ਅਰਜਨਟੀਨਾ ਤੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਸਾਨੂੰ ਇਸ ਟੀਮ ’ਤੇ ਮਾਣ ਹੈ।
ਹੋਰ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾਇਆ, ਹੁਣ ਕਾਂਸੀ ਤਮਗੇ ਲਈ ਹੋਵੇਗਾ ਮੁਕਾਬਲਾ
ਪ੍ਰਧਾਨ ਮੰਤਰੀ ਨੇ ਲਿਖਿਆ, ‘ਟੋਕੀਉ ਉਲੰਪਿਕ ਦੀ ਜੋ ਗੱਲ ਸਾਨੂੰ ਯਾਦ ਰਹੇਗੀ, ਉਹ ਹੈ ਸਾਡੀਆਂ ਹਾਕੀ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ। ਅੱਜ ਅਤੇ ਪੂਰੇ ਉਲੰਪਿਕ ਦੌਰਾਨ ਸਾਡੀ ਮਹਿਲਾ ਹਾਕੀ ਟੀਮ ਨੇ ਹੌਂਸਲੇ ਨਾਲ ਖੇਡਿਆ, ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਸਾਨੂੰ ਟੀਮ ’ਤੇ ਮਾਣ ਹੈ। ਅਗਲੇ ਮੈਚ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ’।
ਹੋਰ ਪੜ੍ਹੋ: 40 ਮਿੰਟਾਂ 'ਚ ਰਾਜ ਸਭਾ ਵਿਚ ਪਾਸ ਹੋਏ 2 ਬਿੱਲ, ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ
ਦੱਸ ਦਈਏ ਕਿ ਉਲੰਪਿਕ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਹੈ। ਚੌਥੇ ਕੁਆਰਟਰ ਵਿਚ ਦੋਵੇਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਹਾਰ ਤੋਂ ਬਾਅਦ ਵੀ ਭਾਰਤੀ ਮਹਿਲਾ ਹਾਕੀ ਟੀਮ ਕੋਲ ਮੈਡਲ ਜਿੱਤਣ ਦਾ ਮੌਕਾ ਹੈ। ਭਾਰਤੀ ਮਹਿਲਾ ਹਾਕੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਗ੍ਰੇਟ ਬ੍ਰਿਟੇਨ ਨਾਲ ਖੇਡਣ ਜਾ ਰਹੀ ਹੈ।