15 ਅਗਸਤ ਨੂੰ ਮੁੱਖ ਮਹਿਮਾਨ ਹੋਵੇਗੀ ਭਾਰਤੀ ਉਲੰਪਿਕ ਟੀਮ, ਲਾਲ ਕਿਲ੍ਹੇ 'ਤੇ ਸੱਦਾ ਦੇਣਗੇ ਪੀਐਮ ਮੋਦੀ

ਏਜੰਸੀ

ਖ਼ਬਰਾਂ, ਖੇਡਾਂ

ਟੋਕੀਉ ਉਲੰਪਿਕ ਵਿਚ ਭਾਰਤ ਦੇ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਹਾਲਾਂਕਿ 11 ਦਿਨਾਂ ਵਿਚ ਦੇਸ਼ ਨੂੰ ਸਿਰਫ਼ ਦੋ ਹੀ ਮੈਡਲ ਮਿਲੇ।

PM will invite entire Indian Olympics contingent to Red Fort on 15th August

 ਨਵੀਂ ਦਿੱਲੀ: ਟੋਕੀਉ ਉਲੰਪਿਕ ਵਿਚ ਭਾਰਤ ਦੇ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਹਾਲਾਂਕਿ 11 ਦਿਨਾਂ ਵਿਚ ਦੇਸ਼ ਨੂੰ ਸਿਰਫ਼ ਦੋ ਹੀ ਮੈਡਲ ਮਿਲੇ। ਇਹ ਮੈਡਲ ਵੇਟਲਿਫਟਰ ਮੀਰਾਬਾਈ ਚਾਨੂੰ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਹਾਸਲ ਕੀਤੇ।

ਹੋਰ ਪੜ੍ਹੋ: ਸਦਨ ਵਿਚ ਵਿਰੋਧੀ ਮੈਂਬਰਾਂ ਦਾ ਵਤੀਰਾ ਸੰਵਿਧਾਨ, ਸੰਸਦ ਅਤੇ ਜਨਤਾ ਦਾ ਅਪਮਾਨ- PM ਮੋਦੀ

ਇਸ ਦੌਰਾਨ ਕਈ ਖਿਡਾਰੀਆਂ ਦੇ ਹੱਥ ਨਿਰਾਸ਼ਾ ਵੀ ਲੱਗੀ ਪਰ ਦੇਸ਼ ਵਿਚ ਹਰ ਕੋਈ ਇਹਨਾਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਪੂਰੇ ਭਾਰਤੀ ਉਲੰਪਿਕ ਦਲ ਨੂੰ ਮੁੱਖ ਮਹਿਮਾਨ ਵਜੋਂ ਲਾਲ ਕਿਲ੍ਹੇ ’ਤੇ ਸੱਦਾ ਦੇਣਗੇ।

ਹੋਰ ਪੜ੍ਹੋ: ਉਲੰਪਿਕ ਵਿਚ ਦਿਖ ਰਿਹਾ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ- ਪੀਐਮ ਮੋਦੀ

ਇਸ ਮੌਕੇ ਉਹ ਇਹਨਾਂ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਕਰਨਗੇ। ਇਹੀ ਨਹੀਂ ਪੀਐਮ ਮੋਦੀ ਸਾਰੇ ਖਿਡਾਰੀਆਂ ਨੂੰ ਅਪਣੀ ਰਿਹਾਇਸ਼ ’ਤੇ ਵੀ ਵੱਖਰੇ ਤੌਰ ’ਤੇ ਮਿਲਣਗੇ। ਦੱਸ ਦਈਏ ਕਿ ਭਾਰਤ ਤੋਂ ਇਸ ਵਾਰ ਕੁੱਲ 127 ਖਿਡਾਰੀਆਂ ਦੀ ਟੀਮ ਟੋਕੀਉ ਪਹੁੰਚੀ ਹੈ। ਇਹ ਖਿਡਾਰੀ ਵੱਖ-ਵੱਖ ਖੇਡਾਂ ਵਿਚ ਅਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।