ED ਦੀ ਕਾਰਵਾਈ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਜੋ ਕਰਨਾ ਹੈ ਕਰ ਲਓ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ’
ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਮੋਦੀ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਅਸੀਂ ਨਰਿੰਦਰ ਮੋਦੀ ਤੋਂ ਡਰਨ ਵਾਲੇ ਨਹੀਂ।
ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਮਾਮਲੇ ਵਿਚ ਈਡੀ ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਤਾਰ ਭਾਜਪਾ ਸਰਕਾਰ ’ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਕਈ ਦੌਰ ਦੀ ਪੁੱਛਗਿੱਛ ਤੋਂ ਬਾਅਦ ਹੁਣ ਨੈਸ਼ਨਲ ਹੈਰਾਲਡ ਬਿਲਡਿੰਗ ਵਿਚ ਯੰਗ ਇੰਡੀਆ ਦੇ ਦਫ਼ਤਰ ਨੂੰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੀਲ ਕਰ ਦਿੱਤਾ ਹੈ।
Rahul Gandhi
ਇਸ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਮੋਦੀ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਅਸੀਂ ਨਰਿੰਦਰ ਮੋਦੀ ਤੋਂ ਡਰਨ ਵਾਲੇ ਨਹੀਂ, ਜੋ ਕਰਨਾ ਹੈ ਕਰ ਲਓ। ਉਹਨਾਂ ਕਿਹਾ ਕਿ ਸਾਡੇ 'ਤੇ ਦਬਾਅ ਪਾ ਕੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪੀਐਮ ਮੋਦੀ ਅਤੇ ਅਮਿਤ ਸ਼ਾਹ ਲੋਕਤੰਤਰ ਦੇ ਖਿਲਾਫ਼ ਕੰਮ ਕਰ ਰਹੇ ਹਨ।
National Herald case
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ‘ਸੱਚ ਨੂੰ ਰੋਕਿਆ ਨਹੀਂ ਜਾ ਸਕਦਾ। ਕਰ ਲਓ ਜੋ ਕਰਨਾ ਹੈ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ। ਮੈਂ ਹਮੇਸ਼ਾ ਦੇਸ਼ ਲਈ ਕੰਮ ਕਰਦਾ ਰਹਾਂਗਾ। ਸੁਣ ਲਓ ਤੇ ਸਮਝ ਲਓ’।
PM Modi
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਅਸੀਂ ਲੋਕਤੰਤਰ ਦੀ ਰੱਖਿਆ ਕਰਦੇ ਰਹਾਂਗੇ। ਮੋਦੀ ਅਤੇ ਸ਼ਾਹ ਲੋਕਤੰਤਰ ਦੇ ਖਿਲਾਫ ਕੰਮ ਕਰ ਰਹੇ ਹਨ। ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸੋਚਦੇ ਹਨ ਕਿ ਸਾਡੇ 'ਤੇ ਥੋੜ੍ਹਾ ਜਿਹਾ ਦਬਾਅ ਪਾ ਕੇ ਉਹ ਸਾਨੂੰ ਚੁੱਪ ਕਰਵਾ ਦੇਣਗੇ ਪਰ ਅਸੀਂ ਚੁੱਪ ਨਹੀਂ ਹੋਣ ਵਾਲੇ।