ਜਹਾਜ਼ ਦੇ ਸਫ਼ਰ ਤੋਂ ਮਹਿੰਗਾ ਹੈ ਆਟੋ ਦਾ ਸਫ਼ਰ : ਜੈਯੰਤ ਸਿਨ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਜੈਯੰਤ ਸਿਨ੍ਹਾ ਨੇ ਦਾਅਵਾ ਕੀਤਾ ਹੈ ਕਿ ਆਟੋ ਰਿਕਸ਼ਾ ਵਿਚ ਸਫ਼ਰ ਕਰਨਾ ਹਵਾਈ ਜਹਾਜ਼ ਵਿਚ ਸਫ਼ਰ ਕਰਨ ਤੋਂ ਜ਼ਿਆਦਾ ਮਹਿੰਗਾ ਪੈਂਦਾ ਹੈ। ਸਿਨ੍ਹਾਂ ਮੁਤਾਬਕ...

Jayant Sinha

ਨਵੀਂ ਦਿੱਲੀ : ਕੇਂਦਰੀ ਮੰਤਰੀ ਜੈਯੰਤ ਸਿਨ੍ਹਾ ਨੇ ਦਾਅਵਾ ਕੀਤਾ ਹੈ ਕਿ ਆਟੋ ਰਿਕਸ਼ਾ ਵਿਚ ਸਫ਼ਰ ਕਰਨਾ ਹਵਾਈ ਜਹਾਜ਼ ਵਿਚ ਸਫ਼ਰ ਕਰਨ ਤੋਂ ਜ਼ਿਆਦਾ ਮਹਿੰਗਾ ਪੈਂਦਾ ਹੈ। ਸਿਨ੍ਹਾਂ ਮੁਤਾਬਕ ਜੇਕਰ ਹਿਸਾਬ ਲਗਾਇਆ ਜਾਵੇ ਤਾਂ ਜਹਾਜ਼ ਵਿਚ ਸਫ਼ਰ ਕਰਨਾ ਆਟੋ ਦੇ ਮੁਕਾਬਲੇ ਸਸਤਾ ਹੈ। ਏਐਨਆਈ ਵਲੋਂ ਜਾਰੀ ਕੀਤੇ ਗਏ ਇਕ ਵੀਡੀਓ ਟਵੀਟ ਵਿਚ ਜੈਯੰਤ ਸਿਨ੍ਹਾ ਆਟੋ ਤੋਂ ਸਫ਼ਰ ਕਰਨ ਅਤੇ ਜਹਾਜ਼ ਰਾਹੀਂ ਸਫ਼ਰ ਕਰਨ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਲੋਕਾਂ ਨੂੰ ਸਮਝਾ ਰਹੇ ਹਨ। 

ਗੋਰਖ਼ਪੁਰ ਵਿਚ ਨਵੇਂ ਟਰਮੀਨਲ ਦਾ ਉਦਘਾਟਨ ਕਰਨ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਇਕ ਰੌਚਕ ਅੰਕੜਾ ਦੱਸਣਾ ਚਾਹੁੰਦਾ ਹਾਂ, ਦੇਖੋ ਅੱਜ ਜਹਾਜ਼ ਦਾ ਕਿਰਾਇਆ ਆਟੋ ਰਿਕਸ਼ਾ ਤੋਂ ਵੀ ਘੱਟ ਹੈ। ਤੁਸੀਂ ਪੁਛੋਗੇ ਕਿ ਇਹ ਕਿਵੇਂ ਸੰਭਵ ਹੈ?

 



 

 

ਦੇਖੋ ਜਦੋਂ ਦੋ ਲੋਕ ਇਕ ਆਟੋ ਰਿਕਸ਼ਾ ਲੈਂਦੇ ਹਨ, ਤਾਂ ਉਹ ਹਰ ਕਿਲੋਮੀਟਰ 'ਤੇ 10 ਰੁਪਏ ਦਾ ਕਿਰਾਇਆ ਦਿੰਦੇ ਹਨ, ਜਿਸ ਦਾ ਮਤਲਬ ਇਹ ਹੋਇਆ ਹੈ ਕਿ ਇਕ ਵਿਅਕਤੀ ਦੇ ਸਫ਼ਰ ਦਾ ਖ਼ਰਚ 5 ਰੁਪਏ ਪ੍ਰਤੀ ਕਿਲੋਮੀਟਰ ਪਿਆ, ਜਦਕਿ ਜਹਾਜ਼ ਕਿਰਾਏ ਨੂੰ ਦੇਖੀਏ ਤਾਂ ਇੱਥੇ ਪ੍ਰਤੀ ਕਿਲੋਮੀਟਰ ਕਿਰਾਇਆ ਮਹਿਜ਼ ਚਾਰ ਰੁਪਏ ਪੈਂਦਾ ਹੈ।


ਉਨ੍ਹਾਂ ਕਿਹਾ ਕਿ ਸਾਲ 2013 ਤਕ ਕਰੀਬ 6 ਕਰੋੜ ਲੋਕ ਜਹਾਜ਼ ਰਾਹੀਂ ਸਫ਼ਰ ਕਰਿਆ ਕਰਦੇ ਸਨ ਪਰ ਹੁਣ ਇਨ੍ਹਾਂ ਅੰਕੜਿਆਂ ਵਿਚ ਵਾਧਾ ਹੋਇਆ ਹੈ। ਹੁਣ ਦੀ ਗੱਲ ਕੀਤੀ ਜਾਵੇ ਤਾਂ ਕਰੀਬ 12 ਕਰੋੜ ਲੋਕ ਜਹਾਜ਼ ਰਾਹੀਂ ਸਫ਼ਰ ਕਰਨਾ ਪਸੰਦ ਕਰਦੇ ਹਨ, ਬਜਾਏ ਕਿਸੇ ਹੋਰ ਟਰਾਂਸਪੋਰਟ ਦੇ। ਪਹਿਲਾਂ ਦੇਸ਼ ਵਿਚ ਸਿਰਫ਼ 75 ਏਅਰਪੋਰਟ ਸਨ ਪਰ ਅੱਜ ਦੇਸ਼ ਵਿਚ ਘੱਟ ਤੋਂ ਘੱਟ 100 ਏਅਰਪੋਰਟ ਹਨ।

ਸਿਨ੍ਹਾਂ ਨੇ ਅੱਗੇ ਇਹ ਭਰੋਸਾ ਦਿਤਾ ਕਿ ਗੋਰਖ਼ਪੁਰ ਤੋਂ ਜਲਦ ਹੀ ਇੰਡੀਗੋ ਅਪਣੀ ਪੰਜ ਤੋਂ ਦਸ ਉਡਾਨਾਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਗੋਰਖ਼ਪੁਰ ਦੇ ਲੋਕ ਨੇੜੇ ਦੇ ਸ਼ਹਿਰਾਂ ਵਿਚ ਆਸਾਨੀ ਨਾਲ ਸਫ਼ਰ ਕਰ ਸਕਣ ਅਤੇ ਜਲਦੀ ਦੂਜੇ ਸ਼ਹਿਰਾਂ ਦਿੱਲੀ, ਮੁੰਬਈ, ਕੋਲਕਾਤਾ, ਇਲਾਹਾਬਾਅਦ ਆਦਿ ਵਿਚ ਪਹੁੰਚ ਸਕਣ।