ਇੰਡੀਗੋ ਏਅਰਲਾਈਨਸ ਜਹਾਜ਼ ਦੇ ਕੈਬਨ `ਚ ਨਿਕਲਿਆ ਧੂੰਆਂ,  ਵਾਰਾਨਸੀ `ਚ ਐਮਰਜੈਂਸੀ ਲੈਂਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਲਕਾਤਾ ਤੋਂ ਜੈਪੁਰ ਜਾ ਰਹੇ ਇੰਡੀਗੋ ਏਅਰਲਾਈਨਸ ਦੇ ਜਹਾਜ਼  ਦੇ ਕਾਰਗੋ ਕੈਬਨ ਤੋਂ ਵੀਰਵਾਰ ਦੀ ਰਾਤ

indigo airlines

ਵਾਰਾਨਸੀ : ਕੋਲਕਾਤਾ ਤੋਂ ਜੈਪੁਰ ਜਾ ਰਹੇ ਇੰਡੀਗੋ ਏਅਰਲਾਈਨਸ ਦੇ ਜਹਾਜ਼  ਦੇ ਕਾਰਗੋ ਕੈਬਨ ਤੋਂ ਵੀਰਵਾਰ ਦੀ ਰਾਤ ਵਿਚ ਉਸ ਸਮੇਂ ਧੂੰਆਂ ਨਿਕਲਣ ਲੱਗਿਆ ਜਦੋਂ ਜਹਾਜ਼ ਕੋਲਕਾਤਾ ਏਅਰਪੋਰਟ ਤੋਂ 84 ਮੁਸਾਫਰਾਂ ਨੂੰ ਲੈ ਕੇ ਜੈਪੁਰ ਲਈ ਉਡਾਨ ਭਰ ਚੁੱਕਿਆ ਸੀ। ਦਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਤਾ ਉਹਨਾ ਤਤਕਾਲ ਵਾਰਾਨਸੀ ਏਅਰ ਟਰੈਫਿਕ ਕੰਟਰੋਲ  ( ਏਟੀਸੀ ) ਨਾਲ  ਸੰਪਰਕ ਕੀਤਾ ਅਤੇ ਜਹਾਜ਼ ਉਤਾਰਣ ਦੀ ਆਗਿਆ ਮੰਗੀ।