ਰੂਸ ‘ਚ ਮੋਦੀ ਨੂੰ ਯਾਦ ਆਏ ਅਟਲ ਬਿਹਾਰੀ ਬਾਜਪਾਈ, ਸਾਂਝਾ ਕੀਤੀਆਂ ਤਸਵੀਰਾਂ
ਪ੍ਰਧਾਨ ਮੰਤਰੀ ਮੋਦੀ ਰੂਸ ਦੇ ਦੌਰੇ ‘ਤੇ ਹਨ ਅਤੇ 20ਵੇਂ ਵਾਰਸ਼ਿਕ ਭਾਰਤ-ਰੂਸ ਸਿਖਰ ਸੰਮੇਲਨ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਰੂਸ ਦੇ ਦੌਰੇ ‘ਤੇ ਹਨ ਅਤੇ 20ਵੇਂ ਵਾਰਸ਼ਿਕ ਭਾਰਤ-ਰੂਸ ਸਿਖਰ ਸੰਮੇਲਨ ‘ਚ ਵੀ ਸ਼ਿਰਕਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਯਾਦ ਕੀਤਾ। ਰਾਸ਼ਟਰਪਤੀ ਪੁਤਿਨ ਦੇ ਨਾਲ ਸਾਂਝੇ ਬਿਆਨ ਵਿੱਚ ਉਨ੍ਹਾਂ ਨੇ ਪਹਿਲਾਂ ਸੰਮੇਲਨ ਨੂੰ ਯਾਦ ਕਰਦੇ ਹੋਏ ਕਿਹਾ ਕਿ 2001 ਵਿੱਚ ਇਸਦੀ ਸ਼ੁਰੁਆਤ ਹੋਈ ਸੀ। ਉਨ੍ਹਾਂ ਨੇ ਕਿਹਾ, ਉਸ ਸਮੇਂ ਪੁਤਿਨ ਰਾਸ਼ਟਰਪਤੀ ਸਨ ਅਤੇ ਮੈਂ ਅਟਲ ਜੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਆਇਆ ਸੀ। ਇਸ ਤੋਂ ਬਾਅਦ ਸਾਡੀ ਦੋਨਾਂ ਦੀ ਦੋਸਤੀ ਦਾ ਸਫ਼ਰ ਅੱਗੇ ਵਧਿਆ।
ਪੀਐਮ ਮੋਦੀ ਨੇ 2001 ਦੇ ਪਹਿਲੇ ਸਿਖਰ ਸੰਮੇਲਨ ਨੂੰ ਯਾਦ ਕਰਦੇ ਹੋਏ ਕੁੱਝ ਤਸਵੀਰਾਂ ਵੀ ਟਵੀਟ ਕੀਤੀਆਂ। ਪੀਐਮ ਮੋਦੀ ਨੇ ਇੱਕ ਤਸਵੀਰ ਸਾਂਝੀ ਕੀਤੀ ਕਿ ਜਿਸ ਵਿੱਚ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨੇੜੇ ਬੈਠੇ ਹਨ ਅਤੇ ਦੂਜੇ ਪਾਸੇ ਰਾਸ਼ਟਰਪਤੀ ਪੁਤਿਨ ਬੈਠੇ ਹਨ। ਇੱਕ ਹੋਰ ਤਸਵੀਰ ‘ਚ ਰਾਸ਼ਟਰਪਤੀ ਪੁਤਿਨ ਅਤੇ ਅਟਲ ਬਿਹਾਰੀ ਵਾਜਪਾਈ ਬਿਆਨ ਦੇ ਰਹੇ ਹਨ। ਕੁਰਸੀ ਦੇ ਪਿਛੇ ਮੋਦੀ ਅਤੇ ਜਸਵੰਤ ਸਿੰਘ ਖੜੇ ਹਨ। ਜਸਵੰਤ ਸਿੰਘ ਉਸ ਸਮੇਂ ਵਿਦੇਸ਼ ਮੰਤਰੀ ਸਨ।
ਪੀਐਮ ਮੋਦੀ ਨੇ ਲਿਖਿਆ, 20ਵੇਂ ਭਾਰਤ-ਰੂਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਂਦੇ ਸਮੇਂ ਮੈਨੂੰ 2001 ਯਾਦ ਆ ਰਿਹਾ ਸੀ ਜਦੋਂ ਅਟਲ ਜੀ ਪ੍ਰਧਾਨ ਮੰਤਰੀ ਸਨ ਅਤੇ ਮੈਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ ਪ੍ਰਤਿਨਿੱਧੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਸੀ। 2 ਘੰਟੇ ਚਲੇ ਸੰਮੇਲਨ ‘ਚ ਕਈ ਸਮਝੌਤੇ ਹੋਏ। ਵਿਦੇਸ਼ ਮੰਤਰਾਲੇ ਮੁਤਾਬਕ ਤੇਲ ਤੇ ਗੈਸ, ਰੱਖਿਆ, ਖਨਨ, ਹਵਾਈ ਅਤੇ ਸਮੁੰਦਰੀ ਕੁਨੈਕਟੀਵਿਟੀ, ਨਿਊਕਲੀਅਰ ਐਨਰਜੀ, ਟਰਾਂਸਪਾਰਟ ਇੰਫਰਾਸਟਰਕਚਰ, ਵਪਾਰ ਵੱਲ ਨਿਵੇਸ਼ ਸਬੰਧੀ ਮਜ਼ਮੂਨਾਂ ‘ਤੇ ਗੱਲ ਹੋਈ।
ਪੀਐਮ ਮੋਦੀ ਨੇ ਕਿਹਾ ਕਿ ਈਸਟਰਨ ਇਕਨਾਮਿਕ ਫੋਰਮ ਲਈ ਮਿਲਿਆ ਸੱਦਾ ਬੇਹੱਦ ਸਨਮਾਨ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ 20 ਸਾਲਾਂ ਵਿੱਚ ਇਸ ਵਿਵਸਥਾ ਨੇ ਸਾਡੇ ਸਬੰਧਾਂ ਨੂੰ 21ਵੀ ਸਦੀ ਦੇ ਸਮਾਨ ਢਾਲਿਆ ਹੈ ਅਤੇ ਸੰਸਾਰ ਲਈ ਸ਼ਾਂਤੀ, ਤਰੱਕੀ ਅਤੇ ਸਥਿਰਤਾ ਦਾ ਇੱਕ ਵਿਸ਼ੇਸ਼ ਕਾਰਕ ਬਣਾਇਆ ਹੈ।