ਆਈਸੀਆਈਸੀਆਈ ਬੈਂਕ ਤੋਂ ਚੰਦਾ ਕੋਚਰ ਦਾ ਅਸਤੀਫ਼ਾ, ਸੰਦੀਪ ਬਖ਼ਸ਼ੀ 5 ਸਾਲ ਲਈ ਸੀਈਓ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਓਕੋਨ ਲੋਨ ਮਾਮਲੇ ‘ਚ ਘਿਰੇ ਆਈਸੀਆਈਸੀਆਈ ਬੈਂਕ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ...

Nanda

ਨਵੀਂ ਦਿੱਲੀ : ਵੀਡੀਓਕੋਨ ਲੋਨ ਮਾਮਲੇ ‘ਚ ਘਿਰੇ ਆਈਸੀਆਈਸੀਆਈ ਬੈਂਕ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਚੰਦਾ ਕੋਚਰ ਨੇ ਆਈਸੀਆਈਸੀਆਈ ਬੈਂਕ ਤੋਂ ਇਸਤੀਫ਼ਾ ਦੇ ਦਿੱਤਾ ਹੈ। ਉਹਨਾਂ ਦੀ ਰਿਟਾਇਰਮੈਂਟ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਇਸ ਤਰ੍ਹਾਂ ਚੰਦਾ ਕੋਚਰ ਆਈਸੀਆਈਸੀਆਈ ਬੈਂਕ ਦਾ ਸਾਥ ਛੱਡ ਦਿੱਤਾ ਹੈ। ਚੰਦਾ ਕੋਚਰ ਨੇ ਆਈਸੀਆਈਸੀਆਈ ਗਰੁੱਪ ਦੀ ਸਾਰੀਆਂ ਸਬਸਿਡੀਅਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਈਸੀਆਈਸੀਆਈ ਬੈਂਕ ਦਾ ਕਹਿਣ ਹੈ ਕਿ ਚੰਦਾ ਕੋਚਰ ਦੇ ਰਿਟਾਇਰਮੈਂਟ ਨਾਲ ਜਾਂਚ ਪ੍ਰਭਾਵਿਤ ਨਹੀਂ ਹੋਵੇਗੀ।

ਉਥੇ ਸੰਦੀਪ ਬਖ਼ਸ਼ੀ ਅਗਲੇ 5 ਸਾਲ ਲਈ ਆਈਸੀਆਈਸੀਆਈ ਬੈਂਕ ਦੇ ਨਵੇਂ ਐਮਡੀ ਅਤੇ ਸੀਈਓ ਹੋਣਗੇ। ਆਈਸੀਆਈਸੀਆਈ ਬੈਂਕ ਦੀ ਪ੍ਰਮੁੱਖ ਚੰਦਾ ਕੋਚਰ ਕਰੀਬ ਡੇਢ ਮਹੀਨੇ ਤੋਂ ਛੁੱਟੀ ‘ਤੇ ਸੀ। ਕੋਚਰ ਦੇ ਖ਼ਿਲਾਫ਼ ਵੀਡੀਓਕੋਨ ਲੋਨ ਮਾਮਲੇ ਦੀ ਆਖਰੀ ਜਾਂਚ ਹੋ ਰਹੀ ਹੈ। ਇਸ ਮਾਮਲੇ ਵਿਚ ਚੰਦਾ ਕੋਚਰ ਦੇ ਖ਼ਿਲਾਫ਼ ਕਈ ਏਜੰਸੀਆਂ ਜਾਂਚ ਕਰ ਰਹੀ ਹੈ। ਪਰ, ਹੁਣ ਚੰਦਾ ਕੋਚਰ ਨਾਲ ਅਪਣੇ ਅਹੁਦੇ ਤੋਂ ਇਸਤੀਫ਼ਾ ਦੇ ਦਿੱਤਾ। ਹਾਲਾਂਕਿ, ਮਾਮਲੇ ਦੀ ਜਾਂਚ ਜਾਰੀ ਹੈ। ਪਰ ਉਹਨਾਂ ਦੇ ਅਸਤੀਫ਼ੇ ਦੀ ਖ਼ਬਰ ਪਹਿਲਾਂ ਤੋਂ ਹੀ ਆ ਰਹੀ ਸੀ। ਚੰਦਾ ਕੋਚਰ ਤੋਂ ਇਸਤੀਫ਼ਾ ਮੰਗਿਆ ਜਾ ਚੁਕਿਆ ਹੈ।

ਨਾਲ ਹੀ ਛੁੱਟੀ ‘ਤੇ ਜਾਣ ਦਾ ਫੈਸਲਾ ਉਹਨਾਂ ਦਾ ਨਹੀਂ ਸਗੋਂ ਬੋਰਡ ਨੇ ਉਹਨਾਂ ਨੂੰ ਜਬਰੀ ਛੁੱਟੀ ‘ਤੇ ਭੇਜਿਆ ਸੀ। ਦੱਸ ਦਈਏ ਕਿ ਚੰਦਾ ਕੋਚਰ ਦੇ ਛੁੱਟੀ ‘ਤੇ ਜਾਣ ਤੋਂ ਪਹਿਲਾਂ ਮਈ ਵਿਚ ਬੈਂਕ ਨੇ ਅਮਰੀਕੀ ਮਾਰਕਿਟ ਰੇਗਲੇਟਰ ਸਕਿਉਰਟੀਜ ਐਂਡ ਐਕਸਚੇਂਜ ਕਮੀਛਨ (ਐਸਈਸੀ) ਵਿਚ ਫਾਇਲੰਗ ਦੇ ਦੌਰਾਨ ਕਿਹਾ ਸੀ ਕਿ ਕੋਚਰ ਦੇ ਖ਼ਿਲਾਫ਼ ਲਗੱਗੇ ਦੋਸ਼ਾਂ ਨਾਲ ਬੈਂਕ ਤੇ ਦੂਜੀਆਂ ਸਬਸਿਡੀਅਰਜ਼ ਦੇ ਕਾਮਕਾਰ ਉਤੇ ਅਸਰ ਪੈ ਸਕਦਾ ਹੈ। ਬੈਂਕ ਦਾ ਕਾਰੋਬਾਰ ਵੀ ਠਪ ਪੈ ਸਕਦਾ ਹੈ। ਉਥੇ ਚੰਦਾ ਕੋਚਰ ਦੇ ਛੁੱਟੀ ‘ਤੇ ਜਾਣ ਤੇ ਹੀ ਬੈਂਕ ਨੇ ਸੰਦੀਪ ਬਖ਼ਸ਼ੀ ਨੂੰ ਬੈਂਕ ਦਾ ਸੀਓਓ ਮਤਲਬ ਚੀਫ ਓਪਰੇਟਿੰਗ ਅਫ਼ਸਰ ਨਿਕੁਯਤ ਕੀਤਾ ਸੀ।

ਇਹਨਾਂ ਵਜਾਂ ਨਾਲ ਸਾਫ਼ ਹੈ ਕਿ ਬੋਰਡ ਹੁਣ ਨਹੀਂ ਚਾਹੁੰਦਾ ਕਿ ਚੰਦਾ ਕੋਚਰ ਟਾਪ ਮੈਨੇਜਮੈਂਟ ਵਿਚ ਰਹਿਣ। ਹਾਲਿਂਕ ਚੰਦਾ ਕੋਚਰ ਨੇ ਇਸ ਵਿਚ ਬੋਰਡ ਤੋਂ ਕਿਸੇ ਹੋਰ ਅਹੁਦੇ ਉਤੇ ਦੁਬਾਰ ਨਿਯੁਕਤੀ ਮੰਗੀ ਹੈ। ਸੰਦੀਪ ਬਖ਼ਸ਼ੀ ਨੇ 19 ਜੂਨ ਤੋਂ ਬੈਂਕ ਦੇ ਸੀਈਓ ਦਾ ਅਹੁਦਾ ਸੰਭਾਲਿਆ ਹੈ। ਉਹਨਾਂ ਦੀ ਨਿਯੁਕਤੀ ਵੱਖਰੀ ਮੰਨਜੂਰੀ ਤੇ ਨਿਰਭਰ ਹੈ। ਇਸ ਤੋਂ ਪਹਿਲਾਂ ਉਹ ਆਈਸੀਆਈਸੀਆਈ ਪ੍ਰਡੈਂਸ਼ੀਅਲ ਲਾਈਫ ਇੰਸ਼ੋਰੈਂਸ ਮੈਨੇਜਿੰਗ ਡਾਇਰੈਕਟਰ ਅਤੇ ਚੀਫ਼ ਐਗਜ਼ੈਕਟਿਵ ਅਫ਼ਸਰ (ਸੀਈਓ) ਸੀ।