ਜੁਨੈਦ ਹੱਤਿਆ ਮਾਮਲਾ : ਹਾਈ ਕੋਰਟ ਨੇ ਮੁੱਖ ਆਰੋਪੀ ਨੂੰ ਦਿਤੀ ਅਗਾਊਂ ਜ਼ਮਾਨਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 17 ਸਾਲ ਦੇ ਜੁਨੈਦ ਖਾਨ ਦੀ ਕੁੱਟ - ਕੁੱਟ ਕੇ ਹੱਤਿਆ ਕਰਨ ਦੇ ਮੁੱਖ ਆਰੋਪੀ ਨੂੰ ਬੁੱਧਵਾਰ ਨੂੰ ਅਗਾਊਂ ਜ਼ਮਾਨਤ ਦੇ ਦਿਤੀ। ਜੁਨੈਦ ...

Junaid case accused gets interim bail

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 17 ਸਾਲ ਦੇ ਜੁਨੈਦ ਖਾਨ ਦੀ ਕੁੱਟ - ਕੁੱਟ ਕੇ ਹੱਤਿਆ ਕਰਨ ਦੇ ਮੁੱਖ ਆਰੋਪੀ ਨੂੰ ਬੁੱਧਵਾਰ ਨੂੰ ਅਗਾਊਂ ਜ਼ਮਾਨਤ ਦੇ ਦਿਤੀ। ਜੁਨੈਦ ਖਾਨ ਦੀ ਪਿਛਲੇ ਸਾਲ ਬੱਲਭਗੜ੍ਹ ਕੋਲ ਇਕ ਰੇਲਗੱਡੀ 'ਚ ਕਥਿਤ ਤੌਰ 'ਤੇ ਚਾਕੂ ਨਾਲ ਹੱਤਿਆ ਕਰ ਦਿਤੀ ਗਈ ਸੀ। ਆਰੋਪੀ ਦੇ ਵਕੀਲ ਨੇ ਕਿਹਾ ਕਿ ਜਸਟਿਸ ਦਯਾ ਚੌਧਰੀ ਦੀ ਏਕਲ ਬੈਂਚ ਨੇ ਆਰੋਪੀ ਨਰੇਸ਼ ਕੁਮਾਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਜੋ ਖਾਨ ਦੀ ਹੱਤਿਆ ਦਾ ਆਰੋਪੀ ਹੈ। ਵਕੀਲ ਵਿਸ਼ਵਜੀਤ ਵਿਰਕ ਨੇ ਕਿਹਾ ਕਿ ਹਾਈ ਕੋਰਟ ਨੇ ਨਰੇਸ਼ ਕੁਮਾਰ ਨੂੰ ਅਗਾਊਂ ਜ਼ਮਾਨਤ ਦੇ ਦਿਤੀ।

ਉਨ੍ਹਾਂ ਨੇ ਕਿਹਾ ਕਿ ਹੇਠਲੀ ਅਦਾਲਤ 'ਚ ਮਾਮਲੇ ਦੀ ਕਾਰਵਾਈ 'ਤੇ ਹਾਈ ਕੋਰਟ ਦੀ ਰੋਕ ਦੇ ਮੱਦੇਨਜ਼ਰ ਅਦਾਲਤ ਨੇ ਉਸ ਨੂੰ ਅਗਾਊਂ ਜ਼ਮਾਨਤ ਦਿਤੀ ਹੈ। ਇਹ ਆਦੇਸ਼ ਦਿਤਾ ਜਾਂਦਾ ਹੈ ਕਿ ਹਾਈ ਕੋਰਟ 'ਚ ਵਿਸ਼ੇਸ਼ ਮਨਜ਼ੂਰੀ ਪਟੀਸ਼ਨ 'ਤੇ ਅੰਤਮ ਫੈਸਲਾ ਆਉਣ ਤੱਕ ਅਗਾਊਂ ਜ਼ਮਾਨਤ ਜਾਰੀ ਰਹੇਗੀ। ਨਰੇਸ਼ ਅੱਠ ਜੁਲਾਈ 2017 ਤੋਂ ਕਾਨੂੰਨੀ ਹਿਰਾਸਤ ਵਿਚ ਹੈ। ਉਥੇ ਹੀ, ਜੁਨੈਦ ਦੇ ਪਿਤਾ ਜਲਾਲੁੱਦੀਨ ਨੇ ਸੁਪਰੀਮ ਕੋਰਟ ਵਿਚ ਵਿਸ਼ੇਸ਼ ਮਨਜ਼ੂਰ ਪਟੀਸ਼ਨ ਦਰਜ ਕੀਤੀ ਸੀ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿਤਾ ਸੀ।

ਦੱਸ ਦਈਏ ਕਿ ਜੁਨੈਦ ਬੀਤੇ ਸਾਲ 22 ਜੂਨ ਨੂੰ ਦਿੱਲੀ ਤੋਂ ਮਥੁਰਾ ਜਾਣ ਵਾਲੀ ਟ੍ਰੇਨ ਵਿਚ ਚੜ੍ਹਿਆ ਸੀ, ਜਦੋਂ ਟ੍ਰੇਨ ਹਰਿਆਣਾ ਵਿਚ ਬੱਲਭਗੜ੍ਹ ਦੇ ਨਜ਼ਦੀਕ ਸੀ ਤਾਂ ਉਸ ਦੀ ਕਥਿਤ ਤੌਰ 'ਤੇ ਚਾਕੂ ਘੋਂਪ ਕੇ ਹੱਤਿਆ ਕਰ ਦਿਤੀ ਗਈ ਸੀ।  ਉਹ ਅਤੇ ਉਸ ਦਾ ਭਰਾ ਦਿੱਲੀ ਤੋਂ ਈਦ ਲਈ ਖਰੀਦਾਰੀ ਕਰ ਕੇ ਖਾਂਡਵਲੀ ਪਿੰਡ ਵਿਚ ਅਪਣੇ ਘਰ ਪਰਤ ਰਿਹਾ ਸੀ। ਖਾਨ  ਦਿ ਲਾਸ਼ ਨੂੰ ਫਰੀਦਾਬਾਦ ਜਿਲ੍ਹੇ ਵਿਚ ਅਸਾਵਤੀ ਪਿੰਡ ਦੇ ਕੋਲ ਸੁੱਟ ਦਿਤਾ ਗਿਆ ਸੀ।