ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਅਗਾਊਂ ਜ਼ਮਾਨਤ ਪ੍ਰਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਅਦਾਲਤ ਨੇ ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਉਸ ਦੇ ਪਤੀ ਅਤੇ ਕਾਂਗਰਸ ਆਗੂ ਸ਼ਸ਼ੀ ਥਰੂਰ ਦੀ ਅਗਾਉਂ ਜ਼ਮਾਨਤ ਪ੍ਰਵਾਨ ਕਰ ਲਈ ਹੈ.........

Shashi Tharoor

ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਉਸ ਦੇ ਪਤੀ ਅਤੇ ਕਾਂਗਰਸ ਆਗੂ ਸ਼ਸ਼ੀ ਥਰੂਰ ਦੀ ਅਗਾਉਂ ਜ਼ਮਾਨਤ ਪ੍ਰਵਾਨ ਕਰ ਲਈ ਹੈ। ਜੱਜ ਅਰਵਿੰਦ ਕੁਮਾਰ ਨੇ ਥਰੂਰ ਨੂੰ ਇਕ ਲੱਖ ਰੁਪਏ ਦੇ ਨਿਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿਤੀ। ਨਾਲ ਹੀ ਉਸ ਨੂੰ ਤੱਥਾਂ ਨਾਲ ਛੇੜਖ਼ਾਨੀ ਨਾ ਕਰਨ ਅਤੇ ਬਿਨਾਂ ਆਗਿਆ ਦੇਸ਼ ਨਾ ਛੱਡਣ ਦੇ ਨਿਰਦੇਸ਼ ਵੀ ਦਿਤੇ ਗਏ ਹਨ।

ਸੰਸਦ ਮੈਂਬਰ ਨੂੰ ਇਸ ਮਾਮਲੇ ਵਿਚ ਸੱਤ ਜੁਲਾਈ ਨੂੰ ਮੁਲਜ਼ਮ ਵਜੋਂ ਪਹਿਲਾਂ ਹੀ ਤਲਬ ਕੀਤਾ ਜਾ ਚੁਕਾ ਹੈ। ਸੁਨੰਦਾ 17 ਜੁਲਾਈ 2014 ਨੂੰ ਦਿੱਲੀ ਦੇ ਆਲੀਸ਼ਾਨ ਹੋਟਲ ਦੇ ਕਮਰੇ ਵਿਚ ਮਰੀ ਹੋਈ ਮਿਲੀ ਸੀ। ਥਰੂਰ ਵਿਰੁਧ ਖ਼ੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਦਰਜ ਕੀਤਾ ਗਿਆ ਸੀ।                                            (ਏਜੰਸੀ)