Pandora Papers Case: ਕੇਂਦਰ ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਿਚ CBDT, ED, ਭਾਰਤੀ ਰਿਜ਼ਰਵ ਬੈਂਕ ਅਤੇ ਵਿੱਤੀ ਖੁਫ਼ੀਆ ਇਕਾਈ ਦੇ ਅਧਿਕਾਰੀ ਸ਼ਾਮਲ ਹੋਣਗੇ।

Investigation in Pandora Papers Case

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੰਡੋਰਾ ਪੇਪਰਜ਼ ਮਾਮਲੇ (Pandora Papers Case) ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਹ ਜਾਣਕਾਰੀ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ ਦਿੱਤੀ ਹੈ। ਨਿਊਜ਼ ਏਜੰਸੀ ਅਨੁਸਾਰ, CBDT ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਪੰਡੋਰਾ ਪੇਪਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਾਂਚ (Investigation) ਦੀ ਨਿਗਰਾਨੀ CBDT ਦੇ ਚੇਅਰਮੈਨ ਦੁਆਰਾ ਕੀਤੀ ਜਾਵੇਗੀ, ਜਿਸ ਵਿਚ CBDT , ED, ਭਾਰਤੀ ਰਿਜ਼ਰਵ ਬੈਂਕ ਅਤੇ ਵਿੱਤੀ ਖੁਫ਼ੀਆ ਇਕਾਈ ਦੇ ਅਧਿਕਾਰੀ ਸ਼ਾਮਲ ਹੋਣਗੇ।

ਹੋਰ ਪੜ੍ਹੋ: ਕਿਸਾਨਾਂ ਨੂੰ ਚਿੜਾਉਂਦੇ ਨਜ਼ਰ ਆਏ ਕੇਂਦਰੀ ਮੰਤਰੀ ਅਜੇ ਮਿਸ਼ਰਾ, ਵੀਡੀਓ ਹੋਇਆ ਵਾਇਰਲ

ਦੁਨੀਆ ਭਰ ਦੀਆਂ 14 ਕੰਪਨੀਆਂ ਤੋਂ ਮਿਲੇ ਲਗਭਗ 12 ਮਿਲੀਅਨ ਦਸਤਾਵੇਜ਼ਾਂ ਦੀ ਜਾਂਚ ਵਿਚ ਭਾਰਤ ਸਮੇਤ 91 ਦੇਸ਼ਾਂ ਦੇ ਕਈ ਰਾਜਨੇਤਾਵਾਂ, ਅਰਬਪਤੀਆਂ, ਮਸ਼ਹੂਰ ਹਸਤੀਆਂ, ਧਾਰਮਿਕ ਨੇਤਾਵਾਂ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਗੁਪਤ ਨਿਵੇਸ਼ (Secret investment) ਦਾ ਖੁਲਾਸਾ ਹੋਇਆ ਹੈ। ਇੱਕ ਨਿਊਜ਼ ਏਜੰਸੀ ਨੇ ਦਿ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਨਾਲ ਕਿਹਾ ਕਿ 'ਪੰਡੋਰਾ ਪੇਪਰਸ' ਵਿਚ ਸਚਿਨ ਤੇਂਦੁਲਕਰ, ਅਨਿਲ ਅੰਬਾਨੀ, ਵਿਨੋਦ ਅਡਾਨੀ, ਨੀਰਾ ਰਾਡੀਆ, ਸਤੀਸ਼ ਸ਼ਰਮਾ, ਜੈਕੀ ਸ਼ਰਾਫ, ਨੀਰਵ ਮੋਦੀ ਅਤੇ ਕਿਰਨ ਮਜ਼ੂਮਦਾਰ-ਸ਼ਾਅ ਸਮੇਤ 300 ਭਾਰਤੀ ਲੋਕਾਂ ਦੇ ਨਾਂ ਸ਼ਾਮਲ ਹਨ।

ਹੋਰ ਪੜ੍ਹੋ: ਕੋਰੋਨਾ ਕਾਰਨ ਹੋਈ ਮੌਤ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਨੂੰ SC ਨੇ ਦਿੱਤੀ ਮਨਜ਼ੂਰੀ

ਦੱਸ ਦੇਈਏ ਕਿ ICIJ ਵਿਚ ਬੀਬੀਸੀ ਅਤੇ ਦਿ ਗਾਰਡੀਅਨ ਦੇ ਨਾਲ-ਨਾਲ ਇੰਡੀਅਨ ਐਕਸਪ੍ਰੈਸ ਸਮੇਤ ਦੁਨੀਆ ਭਰ ਦੇ 150 ਤੋਂ ਵੱਧ ਮੀਡੀਆ ਸਮੂਹ ਸ਼ਾਮਲ ਹਨ। ICIJ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ 1.19 ਕਰੋੜ ਤੋਂ ਵੱਧ ਗੁਪਤ ਫਾਈਲਾਂ (Confidential files) ਮਿਲੀਆਂ ਹਨ, ਜਿਸ ਨਾਲ ਅਮੀਰਾਂ ਦੇ ਗੁਪਤ ਲੈਣ -ਦੇਣ (Secret Financial Dealings) ਦਾ ਪਰਦਾਫਾਸ਼ ਹੋਇਆ ਹੈ।