ਸਾਈਬਰ ਧੋਖਾਧੜੀ ਖ਼ਿਲਾਫ਼ CBI ਦੀ ਕਾਰਵਾਈ- ਦੇਸ਼ ਭਰ 'ਚ 105 ਟਿਕਾਣਿਆਂ 'ਤੇ ਛਾਪੇਮਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ 5 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਡੇਮਾਨ, ਪੰਜਾਬ, ਚੰਡੀਗੜ੍ਹ, ਰਾਜਸਥਾਨ ਵਿਚ ਵੀ ਰੇਡ ਚੱਲ ਰਹੀ ਹੈ।

CBI Raid on Cyber Crime

 

ਨਵੀਂ ਦਿੱਲੀ: ਸਾਈਬਰ ਅਪਰਾਧ ’ਤੇ ਨਕੇਲ ਕੱਸਣ ਲਈ ਸੀਬੀਆਈ ਨੇ ਦੇਸ਼ ਭਰ ਵਿਚ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਸੀਬੀਆਈ ਵੱਲੋਂ 105 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ 87 ਟਿਕਾਣਿਆਂ 'ਤੇ ਸੀਬੀਆਈ ਦੀ ਟੀਮ ਮੌਜੂਦ ਹੈ, ਜਦਕਿ ਸੂਬਾ ਪੁਲਿਸ ਨਾਲ ਤਾਲਮੇਲ ਕਰਕੇ 18 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਦਿੱਲੀ 'ਚ 5 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਡੇਮਾਨ, ਪੰਜਾਬ, ਚੰਡੀਗੜ੍ਹ, ਰਾਜਸਥਾਨ ਵਿਚ ਵੀ ਰੇਡ ਚੱਲ ਰਹੀ ਹੈ।

ਸੀਬੀਆਈ ਨੇ ਰਾਜਸਥਾਨ ਦੇ ਰਾਜਸਮੰਦ ਤੋਂ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਡੇਢ ਕਿਲੋ ਸੋਨਾ ਅਤੇ ਡੇਢ ਕਰੋੜ ਰੁਪਏ ਵੀ ਜ਼ਬਤ ਕੀਤੇ ਗਏ ਹਨ। ਪੁਣੇ ਅਤੇ ਅਹਿਮਦਾਬਾਦ ਵਿਚ ਦੋ ਕਾਲ ਸੈਂਟਰਾਂ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ, ਜੋ ਸਾਈਬਰ ਕ੍ਰਾਈਮ ਵਿਚ ਸ਼ਾਮਲ ਸਨ। ਐਫਬੀਆਈ ਨੂੰ ਇੰਟਰਪੋਲ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਇਹ ਸਾਰੇ ਅਮਰੀਕਾ ਵਿਚ ਸਾਈਬਰ ਅਪਰਾਧ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ।