100 ਰੁਪਏ 'ਚ ਕਰਿਆਨੇ ਦਾ ਸਮਾਨ, ਦੀਵਾਲੀ ਦਾ ਸਰਕਾਰੀ ਤੋਹਫ਼ਾ?
ਮੰਤਰੀ ਮੰਡਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਸੂਬੇ ਵਿੱਚ 1.70 ਕਰੋੜ ਪਰਿਵਾਰ ਜਾਂ ਸੱਤ ਕਰੋੜ ਲੋਕਾਂ ਕੋਲ ਰਾਸ਼ਨ ਕਾਰਡਾਂ ਦੀ ਸਹੂਲਤ ਹੈ।
ਮੁੰਬਈ- ਮਹਾਰਾਸ਼ਟਰ ਦੀ ਕੈਬਨਿਟ ਨੇ ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਆਗਾਮੀ ਦੀਵਾਲੀ ਦੇ ਤਿਉਹਾਰ ਮੌਕੇ 100 ਰੁਪਏ ਵਿੱਚ ਕਰਿਆਨੇ ਦਾ ਸਮਾਨ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸੌ ਰੁਪਏ ਦੀ ਕੀਮਤ ਵਾਲੇ ਇਸ ਪੈਕੇਟ ਵਿੱਚ ਇੱਕ ਕਿਲੋ ਰਵਾ (ਸੂਜੀ), ਮੂੰਗਫ਼ਲੀ, ਖਾਣਾ ਬਣਾਉਣ ਵਾਲਾ ਤੇਲ ਅਤੇ ਪੀਲੀ ਦਾਲ ਹੋਵੇਗੀ। ਇਹ ਪ੍ਰਸਤਾਵ ਖੁਰਾਕ ਅਤੇ ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਵਿਭਾਗ ਵੱਲੋਂ ਲਿਆਂਦਾ ਗਿਆ ਸੀ।
ਮੰਤਰੀ ਮੰਡਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਸੂਬੇ ਵਿੱਚ 1.70 ਕਰੋੜ ਪਰਿਵਾਰ ਜਾਂ ਸੱਤ ਕਰੋੜ ਲੋਕਾਂ ਕੋਲ ਰਾਸ਼ਨ ਕਾਰਡਾਂ ਦੀ ਸਹੂਲਤ ਹੈ। ਉਹ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੋਂ ਅਨਾਜ ਖਰੀਦਣ ਦੇ ਹੱਕਦਾਰ ਹਨ।"
ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਖਪਤਕਾਰ ਮੁੱਲ ਸੂਚਕ ਅੰਕ ਦੇ ਮੁਤਾਬਿਕ ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ ਸੱਤ ਫ਼ੀਸਦੀ ਹੈ। ਇਸ ਪਿਛੋਕੜ ਵਿੱਚ ਸੂਬਾ ਸਰਕਾਰ ਵੱਲੋਂ ਰਿਆਇਤੀ ਦਰਾਂ 'ਤੇ ਜ਼ਰੂਰੀ ਵਸਤਾਂ ਦੀ ਪੇਸ਼ਕਸ਼ ਕਰਨ ਦਾ ਫ਼ੈਸਲਾ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਇਨ੍ਹਾਂ ਪੈਕਟਾਂ ਦੀ ਰਾਹੀਂ ਦੀਵਾਲੀ ਲਈ ਸਨੈਕਸ ਅਤੇ ਮਠਿਆਈਆਂ ਬਣਾਉਣ ਵਿੱਚ ਮਦਦ ਕਰੇਗਾ।