ਦਿੱਲੀ ਦੇ ਸਿਗਨੇਚਰ ਪੁੱਲ ਦਾ ਮੁਖ ਮੰਤਰੀ ਕੇਜਰੀਵਾਲ ਨੇ ਕੀਤਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿੱਲਰ ਦੇ ਉਪਰ ਜਾਣ ਲਈ ਦੋਨਾਂ ਪਾਸੇ ਤੋਂ ਚਾਰ ਲਿਫਟਾਂ ਲਗਾਈਆਂ ਗਈਆਂ ਹਨ।

Delhi's Signature Bridge

ਨਵੀਂ ਦਿੱਲੀ, ( ਭਾਸ਼ਾ ) : ਲੰਮੇ ਇੰਤਜ਼ਾਰ ਤੋਂ ਬਾਅਦ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਸਿਗਨੇਚਰ ਬ੍ਰਿਜ ਦਾ ਉਦਘਾਟਨ ਕੀਤਾ। ਜਨਤਾ ਇਸ ਸਿਗਨੇਚਰ ਬ੍ਰਿਜ ਦੀ ਵਰਤੋਂ 5 ਨਵੰਬਰ ਤੋਂ ਕਰ ਸਕੇਗੀ। ਹਾਂਲਾਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦਿਲੀ ਦੇ ਮੁਖੀ ਮਨੋਜ ਤਿਵਾੜੀ ਅਤੇ ਆਮ ਆਦਮੀ ਪਾਰਟੀ ਕਰਮਚਾਰੀਆਂ ਵਿਚਕਾਰ ਲੜਾਈ ਵੀ ਹੋਈ।

ਮਨੋਜ ਤਿਵਾੜੀ ਨੇ ਕਿਹਾ ਕਿ ਕਈ ਸਾਲ ਬੰਦ ਰਹਿਣ ਤੋਂ ਬਾਅਦ ਮੈਂ ਇਸ ਪੁੱਲ ਦੀ ਉਸਾਰੀ ਦੁਬਾਰਾ ਤੋਂ ਸ਼ੁਰੂ ਕਰਵਾਈ ਤੇ ਹੁਣ ਕੇਜਰੀਵਾਲ ਇਸ ਦਾ ਉਦਘਾਟਨ ਕਰ ਰਹੇ ਹਨ। ਦੱਸ ਦਈਏ ਕਿ ਮਜਨੂ ਦੇ ਟੀਲੇ ਤੋਂ ਭਜਨਪੂਰਾ ਚੌਕ ਦੀ ਦੂਰੀ ਤੈਅ ਕਰਨ ਵਿਚ ਲੋਕਾਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਖੁਲਣ ਨਾਲ ਪੂਰਬੀ ਦਿੱਲੀ ਦੇ ਲੋਕਾਂ ਦਾ 45 ਮਿੰਟ ਦਾ ਸਫਰ ਹੁਣ ਦੱਸ ਮਿੰਟ ਵਿਚ ਪੂਰਾ ਹੋ ਸਕੇਗਾ।

ਇਸ ਪ੍ਰੋਜੈਕਟ ਤੇ ਦਿੱਲੀ ਸੈਰ ਸਪਾਟਾ ਅਤੇ ਟਰਾਂਸਪੋਰਟ ਵਿਕਾਸ ਨਿਗਮ ਨੇ ਕੰਮ ਕੀਤਾ ਹੈ। ਬ੍ਰਿਜ ਦਾ ਕੰਮ ਪੂਰਾ ਹੋ ਗਿਆ ਹੈ ਪਰ ਇਸ ਨੂੰ ਆਖਰੀ ਰੂਪ ਦੇਣਾ ਬਾਕੀ ਹੈ। ਜੋ ਕਿ 31 ਮਾਰਚ ਤੱਕ ਹੀ ਪੂਰਾ ਹੋ ਸਕੇਗਾ। ਬ੍ਰਿਜ ਨੂੰ ਆਮ ਜਨਤਾ ਲਈ ਖੋਲ ਦਿਤਾ ਗਿਆ ਹੈ। ਪਰ ਪਿੱਲਰ ਦੇ ਉਪਰ ਬਣੇ 22 ਮੀਟਰ ਵਾਲੇ ਹਿੱਸੇ ਤੇ ਲੋਕ 31 ਮਾਰਚ ਤੋਂ ਬਾਅਦ ਹੀ ਜਾ ਸਕਣਗੇ।

ਇਸ 22 ਮੀਟਰ ਵਾਲੇ ਹਿੱਸੇ ਦਾ ਕੰਮ ਜਾਰੀ ਹੈ। ਇਥੇ ਗਲਾਸ ਹਾਊਸ ਉਸਾਰਿਆ ਜਾਵੇਗਾ ਜਿਸ ਤੋਂ ਪੂਰੀ ਦਿੱਲੀ ਦਾ ਨਜ਼ਾਰਾ ਵੇਖਣ ਨੂੰ ਮਿਲੇਗਾ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿੱਲਰ ਦੇ ਉਪਰ ਜਾਣ ਲਈ ਦੋਨਾਂ ਪਾਸੇ ਤੋਂ ਚਾਰ ਲਿਫਟਾਂ ਲਗਾਈਆਂ ਗਈਆਂ ਹਨ। ਜਿਸ ਰਾਹੀ 8 ਲੋਕ ਉਪਰ ਜਾ ਸਕਣਗੇ। ਇਸ ਤੋਂ ਇਲਾਵਾ ਉਪਰ ਵਾਲੇ ਹਿੱਸੇ ਵਿਚ 50 ਲੋਕਾਂ ਦੇ ਖੜੇ ਹੋਣ ਦੀ ਵਿਵਸਥਾ ਹੋਵੇਗੀ।

ਸਿਗਨੇਚਰ ਬ੍ਰਿਜ ਦੇ ਮੁੱਖ ਪਿੱਲਰ ਦੀ ਉਂਚਾਈ 154 ਮੀਟਰ ਹੈ। ਬ੍ਰਿਜ ਤੇ 90 ਸਟੇ ਕੇਬਲਸ ਲੱਗੇ ਹਨ, ਜਿਨਾਂ ਤੇ ਬ੍ਰਿਜ ਦਾ 350 ਮੀਟਰ ਹਿੱਸਾ ਬਿਨਾਂ ਕਿਸੇ ਪਿੱਲਰ ਦੇ ਰੋਕਿਆ ਗਿਆ ਹੈ। ਪਿੱਲਰ ਦੇ ਉਪਰਲੇ ਹਿੱਸੇ ਵਿਚ ਚਾਰੋ ਪਾਸਿਆਂ ਤੋਂ ਸ਼ੀਸ਼ੇ ਲਗਾਏ ਗਏ ਹਨ।