'ਆਪ' ਨੇ ਕੀਤੀ ਗਲਤੀ, ਨੀਦਰਲੈਂਡ ਦੇ ਪੁਲ ਨੂੰ ਦਸਿਆ ਸਿਗਨੇਚਰ ਬ੍ਰਿਜ਼  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਅੱਜ ਸਿਗਨੇਚਰ ਬ੍ਰਿਜ ਦਾ ਉਦਘਾਟਨ ਹੋਣਾ ਹੈ ਪਿਛਲੇ ਕਈ ਦਿਨਾਂ ਤੋਂ ਇਹ ਬ੍ਰਿਜ ਸੁਰਖੀਆਂ ਵਿਚ ਚੱਲ ਰਿਹਾ ਹੈ।ਦੱਸ ਦਈਏ ਕਿ ਦਿੱਲੀ ਦੇ ਵਾਸੀਆਂ ਨੂੰ...

Erasmus Bridge

ਨਵੀਂ ਦਿੱਲੀ (ਭਾਸ਼ਾ): ਦਿੱਲੀ ਵਿਚ ਅੱਜ ਸਿਗਨੇਚਰ ਬ੍ਰਿਜ ਦਾ ਉਦਘਾਟਨ ਹੋਣਾ ਹੈ ਪਿਛਲੇ ਕਈ ਦਿਨਾਂ ਤੋਂ ਇਹ ਬ੍ਰਿਜ ਸੁਰਖੀਆਂ ਵਿਚ ਚੱਲ ਰਿਹਾ ਹੈ।ਦੱਸ ਦਈਏ ਕਿ ਦਿੱਲੀ ਦੇ ਵਾਸੀਆਂ ਨੂੰ ਵੀ ਇਸ ਬ੍ਰਿਜ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜਾਰ ਹੈ।ਆਮ ਆਦਮੀ ਪਾਰਟੀ ਨੇ ਇਸ ਬ੍ਰਿਜ 'ਤੇ ਟਵੀਟ ਕਰਦੇ ਹੋਏ ਇਕ ਅਜਿਹੀ ਗਲਤੀ ਕਰ ਦਿਤੀ ਜਿਸ ਦੇ ਨਾਲ ਉਹ ਟ੍ਰੋਲ ਹੋ ਗਈ ਹੈ। ਦਰਅਸਲ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਅਪਣੇ ਇਸ ਕੰਮ ਦੀ ਤਰੀਫ ਕਰਨ ਲਈ ਬ੍ਰਿਜ ਦੀ ਕਈ ਤਸਵੀਰਾਂ ਟਵੀਟ ਕੀਤੀਆਂ ਜਿਸ 'ਚ ਇਨ੍ਹਾਂ ਤਸਵੀਰਾਂ ਵਿਚੋਂ ਇਕ ਤਸਵੀਰ ਨੀਦਰਲੈਂਡ ਵਿਚ ਮੌਜੂਦ ਬ੍ਰਿਜ ਦੀ ਹੈ

ਅਤੇ ਇਸ ਗਲਤੀ ਨੂੰ ਬੀਜੇਪੀ ਨੇ ਫੜ ਲਿਆ। ਦਿੱਲੀ ਬੀਜੇਪੀ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰਦੇ ਹੋਏ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ।  ਬੱਗਿਆ ਨੇ ਲਿਖਿਆ ਕਿ ਅਰਵਿੰਦ  ਕੇਜਰੀਵਾਲ ਸਾਹਿਬ ਨੇ ਵਿਕਾਸ ਕਰ ਲਿਆ ਹੁੰਦਾ ਤਾਂ ਨੀਦਰਲੈਂਡ ਦੇ ਇਰਾਸਮਸ ਬ੍ਰਿਜ ਦੀ ਫੋਟੋ ਚੁਰਾਉਣ ਦੀ ਲੋੜ ਨਹੀ ਪੈਂਦੀ।ਉਨ੍ਹਾਂ ਨੇ ਕਿਹਾ ਕਿ ਖੈਰ ਚੋਰੀ, ਗੜਬੜੀ ਤਾਂ ਤੁਹਾਡੀ ਫਿਤਰਤ ਵਿਚ ਹੈ  ਅਤੇ ਨਾਲ ਹੀ ਉਨ੍ਹਾਂ ਨੇ ਤਸਵੀਰ ਉਸ ਦਾ ਯੂਟਿਯੂਬ ਲਿੰਕ (youtu.be/_IzD8ktVq18) ਵੀ ਪਾਇਆ ਗਿਆ ਹੈ ਜਿੱਥੋਂ ਇਹ ਤਸਵੀਰ ਦਿਤੀ ਗਈ ਹੈ।

ਜ਼ਿਰਯੋਗ ਹੈ ਕਿ ਦੂਜੀ ਵਾਰ ਬੱਗਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਅੱਜ ਹਰ ਮੁਖ ਅਖ਼ਬਾਰ ਵਿਚ ਪੂਰੇ ਪੇਜ਼ ਦਾ ਇਸ਼ਤਿਹਾਰ ਵੀ ਦਿਤਾ ਹੈ ਅਤੇ ਉੱਥੇ ਜੋ ਸਿਗਨੇਚਰ ਬ੍ਰਿਜ ਦੀ ਤਸਵੀਰ ਦਿਤੀ ਗਈ ਹੈ ਉਹ ਵੀ ਅਸਲੀ ਤਸਵੀਰ ਤੋਂ ਵੱਖ ਹੈ . 
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਵੀ ਸਿਗਨੇਚਰ ਬ੍ਰਿਜ ਉੱਤੇ ਅਪਣੇ ਕਾਰਜਕਾਲ ਵਿਚ ਕੰਮ ਕਰਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਨਾਲ ਹੀ ਕਪਿਲ ਨੇ ਕਿਹਾ ਜਦੋਂ ਤਕ ਮੰਤਰੀਆਂ ਸੀ 98 ਫ਼ੀਸਦੀ ਕੰਮ ਪੂਰਾ ਕਰਾ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਮਨੀਸ਼ ਸਿਸੋਦਿਆ ਨੇ ਸਿਰਫ਼ ਦੋ ਫੀਸਦੀ ਕੰਮ ਪੂਰਾ ਕਰਾਉਣ ਵਿਚ ਦੋ ਸਾਲ ਲਗਾ ਦਿਤੇ।