ਸ਼ੇਅਰ ਬਾਜ਼ਾਰ ਦਾ ਸੁਪਰ ਮੰਡੇ, 40 ਹਜ਼ਾਰ ਤੋਂ ਪਾਰ ਸੈਂਸੇਕਸ, ਨਿਫਟੀ 'ਚ ਵੀ ਉਛਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੇਅਰ ਬਾਜ਼ਾਰ 'ਚ ਤੇਜੀ ਬਰਕਰਾਰ ਹੈ। ਸੋਮਵਾਰ ਨੂੰ ਸੈਂਸੇਕਸ 250 ਅੰਕਾਂ ਦੀੇ ਉਛਾਲ ਦੇ ਨਾਲ 40, 407.27 'ਤੇ ਖੁੱਲ੍ਹਿਆ ਹੈ। ਉਥੇ ਹੀ ਨਿਫਟੀ 50 ਅੰਕਾਂ ਦੀ ਵਾਧੇ ਦੇ..

Share Market Update Sensex Nifti

ਨਵੀਂ ਦਿੱਲੀ : ਸ਼ੇਅਰ ਬਾਜ਼ਾਰ 'ਚ ਤੇਜੀ ਬਰਕਰਾਰ ਹੈ। ਸੋਮਵਾਰ ਨੂੰ ਸੈਂਸੇਕਸ 250 ਅੰਕਾਂ ਦੀੇ ਉਛਾਲ ਦੇ ਨਾਲ 40, 407.27 'ਤੇ ਖੁੱਲ੍ਹਿਆ ਹੈ। ਉਥੇ ਹੀ ਨਿਫਟੀ 50 ਅੰਕਾਂ ਦੀ ਵਾਧੇ ਦੇ ਨਾਲ 11,967.60 'ਤੇ ਖੁੱਲ੍ਹਿਆ। ਵੋਡਾਫੋਨ ਆਈਡਿਆ ਅਤੇ ਇੰਡੋਸਟਾਰ ਕੈਪੀਟਲ ਦੇ ਸ਼ੇਅਰ ਵਿੱਚ ਜਬਰਦਸਤ ਉਛਾਲ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੇਕਸ 40,165.03 ਅਤੇ ਨਿਫਟੀ 11,899.50 'ਤੇ ਬੰਦ ਹੋਇਆ ਸੀ।

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸੋਮਵਾਰ ਨੂੰ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ। ਸੈਂਸੇਕਸ ਆਰੰਭਕ ਕੰਮ-ਕਾਜ ਦੇ ਦੌਰਾਨ 180 ਅੰਕ ਤੋਂ ਜ਼ਿਆਦਾ ਉਛਲਿਆ ਅਤੇ ਨਿਫਟੀ ਵੀ 60 ਅੰਕਾਂ ਤੋਂ ਜ਼ਿਆਦਾ ਵਧਿਆ।  ਸਵੇਰੇ 9.18 ਵਜੇ ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ 'ਤੇ ਆਧਾਰਿਤ ਸੂਚਕਾਂਕ ਸੈਂਸੇਕਸ 184.16 ਅੰਕਾਂ ਦੀ ਤੇਜ਼ੀ ਦੇ ਨਾਲ 40,349.19 'ਤੇ ਬਣਿਆ ਹੋਇਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੈਂਸੇਕਸ ਤੇਜ਼ੀ ਦੇ ਨਾਲ 40,293.85 'ਤੇ ਖੁੱਲ੍ਹਿਆ ਅਤੇ 40,353.32 ਤੱਕ ਉਛਲਿਆ।

ਪਿਛਲੇ ਬਾਰ ਸੈਂਸੇਕਸ 40,165.03 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ 'ਤੇ ਆਧਾਰਿਤ ਸੂਚਕਾਂਕ ਨਿਫਟੀ 53.20 ਅੰਕਾਂ ਦੀ ਤੇਜ਼ੀ ਦੇ ਨਾਲ 11,943.80 'ਤੇ ਕੰਮ-ਕਾਜ ਕਰ ਰਿਹਾ ਸੀ ਜਦੋਂ ਕਿ ਨਿਫਟੀ ਤੇਜ਼ੀ ਦੇ ਨਾਲ 11,298.90 'ਤੇ ਖੁੱਲ੍ਹਿਆਂ ਅਤੇ 11,952.65 ਤੱਕ ਉਛਲਿਆ।ਨਿਫਟੀ ਪਿਛਲੇ ਬਾਰ 11,890.60 'ਤੇ ਬੰਦ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।