ਜਦੋਂ ਨਾਸਾ ਨੇ ਮੰਨ ਲਈ ਸੀ ਹਾਰ ਤਾਂ ਇਸ ਭਾਰਤੀ ਇੰਜੀਨੀਅਰ ਨੇ ਲੱਭ ਲਿਆ ਚੰਦਰਯਾਨ-2 ਦਾ ਵਿਕਰਮ ਲੈਂਡਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੇਨਈ ਦੇ ਰਹਿਣ ਵਾਲੇ ਹਨ ਇੰਜੀਨੀਅਰ ਸ਼ਨਮੁਗਾ ਸੁਬਰਾਮਨੀਅਮ

File Photo

ਨਵੀਂ ਦਿੱਲੀ : ਚੰਦ ਦੀ ਸਤ੍ਹਾ ਉੱਤੇ ਹਾਦਸਾਗ੍ਰਸਤ ਹੋਏ ਚੰਦਰਯਾਨ-2 ਦੇ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਕ ਸੈਟਾਲਾਇਟ ਨੇ ਸੋਮਵਾਰ ਨੂੰ ਲੱਭ ਲਿਆ ਹੈ। ਨਾਸਾ ਨੇ ਆਪਣੇ ਲੂਨਰ ਰੇਕਾਨਸੇਨਸ ਆਰਬੀਟਰ ਵੱਲੋਂ ਲਈ ਇਕ ਫੋਟੋ ਜਾਰੀ ਕੀਤੀ ਹੈ ਜਿਸ ਵਿਚ ਪੁਲਾੜ ਯਾਨ ਨਾਲ ਪ੍ਰਭਾਵਿਤ ਜਗ੍ਹਾਂ ਦਿਖਾਈ ਦੇ ਰਹੀ ਹੈ ਪਰ ਉਸਨੂੰ ਲੱਭਣ ਵਿਚ ਚੇਨਈ ਦੇ ਇਕ ਇੰਜੀਨੀਅਰ 'ਤੇ ਬਲੌਗਰ ਸ਼ਨਮੁਗਾ ਸੁਬਰਾਮਨੀਅਮ ਨੇ ਮਦਦ ਕੀਤੀ ਹੈ।

ਸ੍ਰੀ ਸ਼ਨਮੁਗਾ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਨੂੰ ਇਕ ਚਣੋਤੀ ਦੇ ਰੂਪ ਵਿਚ ਲੈਂਦਿਆ ਇਸਦੀ ਭਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੈ ਸੋਚਿਆ ਕਿ ਜੇਕਰ ਕੋਈ ਚੀਜ਼ ਇੰਨੀ ਔਖੀ ਹੈ ਕਿ ਨਾਸਾ ਵੀ ਉਸ ਨੂੰ ਲੱਭ ਨਹੀਂ ਪਾ ਰਿਹਾ, ਤਾਂ ਕਿਉਂ ਨਾ ਅਸੀ ਕੋਸ਼ਿਸ਼ ਕਰੀਏ। ਉਨ੍ਹਾਂ ਕਿਹਾ ਕਿ ਜੇ ਵਿਕਰਮ ਲੈਂਡਰ ਸਫ਼ਲਤਾਪੂਰਵਕ ਲੈਂਡ ਹੋ ਗਿਆ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਭਾਰਤੀਆਂ ਉੱਤੇ ਖਾਸ ਪ੍ਰਭਾਵ  ਪਾਉਂਦਾ। ਪਰ ਉਸ ਦੇ ਗੁਆਚ ਜਾਣ ਤੋਂ ਬਾਅਦ ਹਰ ਥਾਂ ਉਸਦੀ ਚਰਚਾ ਹੋਣ ਲੱਗੀ ਸੀ।

ਸ੍ਰੀ ਸੁਬਰਾਮਨੀਅਨ ਨੇ ਕਿਹਾ ਕਿ ਸ਼ੁਰੂਆਤ ਵਿਚ ਜਦੋਂ ਉਨ੍ਹਾਂ ਨੇ ਖੋਜ ਆਰੰਭ ਕੀਤੀ, ਤਾਂ ਚੇਨਈ 'ਚ ਉਨ੍ਹਾਂ ਆਪਣੇ ਕੰਪਿਊਟਰ ਉੱਤੇ LRCO ਵੱਲੋਂ ਜਾਰੀ ਕੀਤੀਆਂ ਗਈਆਂ ਕੁੱਝ ਤਸਵੀਰਾਂ ਤੋਂ ਉਨ੍ਹਾਂ ਨੂੰ ਕੁੱਝ ਸੁਰਾਗ ਮਿਲੇ। ਨਾਸਾ ਨੇ ਉਸਨੂੰ ਲੱਭਣ ਦਾ ਸਿਹਰਾ ਸੁਬਰਾਮਨੀਅਮ ਦੇ ਸਿਰ ਬੰਨ੍ਹਿਆ ਅਤੇ ਬਾਕਾਇਦਾ ਇਸ ਬਾਰੇ ਐਲਾਨ ਕੀਤਾ।

ਦਰਅਸਲ ਬੀਤੀ 26 ਸਤੰਬਰ ਨੂੰ ਨਾਸਾਨੇ ਇੱਕ ਮੋਜ਼ੇਕ ਤਸਵੀਰ ਜਾਰੀ ਕੀਤੀ ਸੀ ਅਤੇ ਲੋਕਾਂ ਨੂੰ ਲੈਂਡਰ ਦੇ ਸੰਕੇਤ ਲੱਭਣ ਲਈ ਸੱਦਾ ਦਿੱਤਾ ਸੀ। ਉਸ ਤੋਂ ਬਾਅਦ ਹੀ ਸ੍ਰੀ ਸੁਬਰਾਮਨੀਅਨ ਨਾਂਅ ਦੇ ਵਿਅਕਤੀ ਨੇ ਮਲਬੇ ਦੀ ਹਾਂਪੱਖੀ ਪਛਾਣ ਨਾਲ LRO ਪ੍ਰੋਜੈਕਟ ਨਾਲ ਸੰਪਰਕ ਕੀਤਾ।

ਸ੍ਰੀ ਸ਼ਾਨਮੁਗਾ ਸੁਬਰਾਮਨੀਅਨ ਵੱਲੋਂ ਹਾਦਸੇ ਵਾਲੀ ਥਾਂ ਦੇ ਉੱਤਰਪੱਛਮ ਵਿੱਚ ਲਗਭਗ 750 ਮੀਟਰ ਦੀ ਦੂਰੀ ਉੱਤੇ ਸਥਿਤ ਮਲਬੇ ਨੂੰ ਪਹਿਲਾਂ ਮੋਜ਼ੇਕ ਵਿੱਚ ਸਿੰਗਲ ਚਮਕਦਾਰ ਪਿਕਸਲ ਦੀ ਪਛਾਣ ਸੀ। ਨਵੰਬਰ ਮੋਜੇਕ ਸੱਭ ਤੋਂ ਵਧੀਆਂ ਦਿਖਾਉਂਦਾ ਹੈ। ਮਲਬੇ ਵਿਚ ਤਿੰਨ ਸੱਭ ਤੋਂ ਵੱਡੇ ਟੁਕੜੇ 2x2 ਪਿਕਸੇਲ ਦੇ ਹਨ