ਚੰਦਰਯਾਨ - 2 ਮਿਸ਼ਨ ਲਾਂਚ ਕਰਨ ਦੀ ਤਰੀਕ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦਾ ਦੂਜਾ ਚੰਦਰ ਅਭਿਆਨ ਚੰਦਰਯਾਨ - 2 ਦਾ ਲਾਂਚ ਵੀਰਵਾਰ ਨੂੰ ਹੋਣ ਵਾਲਾ ਸੀ ਪਰ ਇਹ ਫਿਰ ਲੰਬਿਤ ਹੋ ਗਿਆ। ਇੰਡੀਅਨ ਸਪੇਸ ਰਿਸਰਚ ....

Chandrayaan-2

ਬੈਂਗਲੂਰ : ਭਾਰਤ ਦਾ ਦੂਜਾ ਚੰਦਰ ਅਭਿਆਨ ਚੰਦਰਯਾਨ - 2 ਦਾ ਲਾਂਚ ਵੀਰਵਾਰ ਨੂੰ ਹੋਣ ਵਾਲਾ ਸੀ ਪਰ ਇਹ ਫਿਰ ਲੰਬਿਤ ਹੋ ਗਿਆ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਇੱਥੇ ਆਈਏਐਨਐਸ ਨੂੰ ਦੱਸਿਆ ਕਿ ਚੰਦਰਯਾਨ - 2 ਦੀ ਲਾਂਚਿੰਗ ਦੀ ਅਗਲੀ ਤਾਰੀਖ ਹਲੇ ਨਿਸ਼ਚਿਤ ਨਹੀਂ ਹੋਈ ਹੈ। ਇਹ ਦੂਜਾ ਮੌਕਾ ਹੈ ਜਦੋਂ ਪੁਲਾੜ ਏਜੰਸੀ ਨੇ ਮਿਸ਼ਨ ਲਾਂਚ ਦੀ ਤਾਰੀਖ ਮੁਲਤਵੀ ਕੀਤੀ ਹੈ।

ਇਸਰੋ ਦੇ ਪ੍ਰਧਾਨ ਕੇ. ਸਿਵਨ ਨੇ ਇਸ ਤੋਂ ਪਹਿਲਾਂ ਮੀਡੀਆ ਨੂੰ ਦੱਸਿਆ ਸੀ ਕਿ ਤਿੰਨ ਜਨਵਰੀ ਨੂੰ ਚੰਦਰਯਾਨ - 2 ਲਾਂਚ ਕਰਨ ਦੀ ਯੋਜਨਾ ਹੈ। ਮਿਸ਼ਨ ਲੰਬਿਤ ਹੋਣ ਦਾ ਕਾਰਨ ਹਲੇ ਜਨਤਕ ਨਹੀਂ ਕੀਤਾ ਗਿਆ ਹੈ। ਸਿਵਨ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਚੰਦਰਯਾਨ ਨੂੰ ਚੰਦਰ ਤਲ 'ਤੇ ਉਤਾਰਨ ਲਈ ਮੂਨ ਮਿਸ਼ਨ ਲਾਂਚ ਕਰਨ ਦੀ ਖਿੜਕੀ ਮਾਰਚ ਤੱਕ ਖੁੱਲੀ ਹੈ। ਭਾਰਤ ਨੇ ਚੰਦਰਯਾਨ - 1 ਨੂੰ 22 ਅਕਤੂਬਰ 2008 ਨੂੰ ਲਾਂਚ ਕੀਤਾ ਸੀ, ਜਿਸ ਦੇ ਇਕ ਦਹਾਕੇ ਬਾਅਦ 800 ਕਰੋੜ ਰੁਪਏ ਦੀ ਲਾਗਤ ਨਾਲ ਚੰਦਰਯਾਨ - 2 ਨੂੰ ਲਾਂਚ ਕਰਣ ਜਾ ਰਿਹਾ ਹੈ।