ਨਾਗਰਿਕਤਾ ਕਾਨੂੰਨ ਦੇ ਸਮਰਥਨ ਲਈ ਦਿੱਤੇ ਨੰਬਰ ਨੇ ਭਾਜਪਾ ਨੂੰ ਪਾਈਆਂ ਭਾਜੜਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਫੋਨ ਨੰਬਰ ਹੈ ਜਿਸ ਤੇ ਤੁਹਾਨੂੰ ਨੈਟਫਲੀਕਸ ਦਾ 6 ਮਹੀਨੇ ਦਾ ਰੀਚਾਰਜ  ਤੇ ਐਪਲ ਟੀਵੀ ਦਾ 3 ਮਹੀਨੇ ਦਾ ਸਬਸਕ੍ਰਿਪਸ਼ਨ  ਮਿਲੇਗਾ।

Photo

 ਨਵੀਂ ਦਿੱਲੀ: ਇਕ ਫੋਨ ਨੰਬਰ ਹੈ ਜਿਸ ਤੇ ਤੁਹਾਨੂੰ ਨੈਟਫਲੀਕਸ ਦਾ 6 ਮਹੀਨੇ ਦਾ ਰੀਚਾਰਜ  ਤੇ ਐਪਲ ਟੀਵੀ ਦਾ 3 ਮਹੀਨੇ ਦਾ ਸਬਸਕ੍ਰਿਪਸ਼ਨ  ਮਿਲੇਗਾ। 100 ਜੀਬੀ ਦਾ ਡਾਟਾ ਮਿਲੇਗਾ , ਕੁੜੀਆਂ ਨਾਲ ਗੱਲਾਂ ਕਰਨ ਦਾ ਮੌਕਾ ਮਿਲੇਗਾ ਤੇ ਜੇਕਰ ਤੁਸੀਂ  T 20 ਵਰਡ ਕੱਪ ਵਿਚ ਚਾਹੁੰਦੇ ਹੋ ਕਿ ਧੋਨੀ ਇੰਡੀਆ ਦੀ ਟੀਮ ਨੂੰ ਲੀਡ ਕਰੇ ਤਾਂ ਇਸ ਨੰਬਰ ਤੇ ਮਿਲ ਕਾਲ ਕਰੋ।

 ਜੇਕਰ ਤੁਹਾਨੂੰ 15 ਲੱਖ ਰੁਪਏ ਚਾਹੀਦੇ ਹਨ ਤਾਂ ਵੀ ਇਸ ਨੰਬਰ ਤੇ ਮਿਸ ਕਾਲ ਕਰੋ। ਇਸ ਨੰਬਰ ‘ਤੇ ਫੋਨ ਕਰਨ ਨਾਲ 100 ਫੀਸਦੀ ਨੌਕਰੀ ਮਿਲਣ ਦੀ ਗਰੰਟੀ ਹੈ। ਇਹ ਗੱਲਾਂ ਸ਼ੋਸ਼ਲ ਮੀਡੀਆ ਤੇ ਖੂਬ ਵੇਖਣ ਨੂੰ ਮਿਲ ਰਹੀਆਂ ਹਨ। ਮਤਲਬ ਕਿ ਇਹ ਨੰਬਰ ਸ਼ੋਸ਼ਲ ਮੀਡੀਆ ਤੇ ਸਿਰਫ ਇਸ ਲਈ ਵਾਇਰਲ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਇਸ ਨੂੰ ਵੱਧ ਤੋਂ ਵੱਧ ਸਪੋਰਟ ਕਰਨ।

ਇਹ ਨੰਬਰ ਹੈ 88662-88662। ਇਸ ਨੰਬਰ ਤੇ ਤੁਹਾਨੂੰ ਕਈ ਤਰਾਂ ਦੇ ਆਫਰ ਦਿੱਤੇ ਜਾ ਰਹੇ ਹਨ। ਤਾਂ ਕਿ ਲੋਕ ਵੱਧ ਤੋਂ ਵੱਧ ਇਸ ਨੰਬਰ ਵੱਲ ਆਕਰਸ਼ਿਤ  ਹੋਣ ਤੇ ਇਸ ਨੰਬਰ ‘ਤੇ ਫੋਨ ਕਰਨ ਤਾਂ ਜੋ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਵੋਟਾਂ ਪਵਾਈਆਂ ਜਾ ਸਕਣ। ਇਸ ਕਾਨੂੰਨ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਰੋਕਿਆ ਜਾ ਸਕੇ ਤੇ ਇਹ ਦੱਸਿਆ ਜਾ ਸਕੇ ਕਿ ਨਾਗਰਿਕਤਾ ਕਾਨੂੰਨ ਦਾ ਸਮਰਥਨ ਚਾਰੇ ਪਾਸੇ ਹੋ ਰਿਹਾ ਹੈ।

ਇਸ ਲਈ ਬੀਜੇਪੀ ਵਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਤਾਂ ਕਿ ਪਤਾ ਲਗ ਸਕੇ ਕਿ  ਲੋਕ ਇਸ ਦਾ ਸਮਰਥਨ ਕਰ ਰਹੇ ਹਨ ਜਾਂ ਨਹੀਂ ਉਹ ਨੰਬਰ ਹੈ 88662-88662। ਨਾਗਰਿਕਤਾ ਕਾਨੂੰਨ ਨੂੰ ਸਮਰਥ ਕਰਨ ਵਾਲੇ ਇਸ  ਨੰਬਰ ਤੇ ਮਿਸ ਕਾਲ ਕਰ ਸਕਦੇ ਹਨ। ਇਹ ਨੰਬਰ ਟੋਲ ਫਰੀ ਹੈ। ਭਾਜਪਾ  ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੰਬਰ ਤੇ ਮਿਸ ਕਾਲ ਕਰਕੇ ਨਾਗਰਿਕਤਾ ਕ਼ਾਨੂਨ ਦਾ ਸਮਰਥਨ ਕਰਨ।

ਭਾਜਪਾ ਦੇ ਕਈ ਨੇਤਾਵਾਂ ਦੇ ਟਵਿਟਰ ਹੈਂਡਲ ਤੋਂ ਇਹ ਨੰਬਰ ਟਵੀਟ ਕੀਤਾ ਗਿਆ ਹੈ ਤੇ ਨਾਗਰਿਕਤਾ ਕਾਨੂੰਨ  ਨੂੰ ਸਮਰਥਨ ਦੇਣ ਲਈ ਮਿਸ ਕਲ ਕਰਨ ਦੀ ਅਪੀਲ ਕੀਤੀ ਗਈ ਹੈ । ਪਰ ਇਸ ਨੰਬਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਤਰ੍ਹਾਂ ਦੇ ਆਫਰ ਦਿੱਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਕਰਸ਼ਕ ਕੀਤਾ ਜਾ ਸਕੇ। ਇਸ ਨੰਬਰ ਨੂੰ ਲੈ ਕੇ ਟਵਿਟਰ ‘ਤੇ ਤਰ੍ਹਾਂ-ਤਰ੍ਹਾਂ ਦੇ ਟਵੀਟ ਵਾਇਰਲ ਹੋ ਰਹੇ ਹਨ।

ਨੈਟਫਲਿਕਸ ਵੱਲੋਂ ਇਸ 'ਤੇ ਰੋਕ ਲਗਾਉਂਦੇ ਹੋਏ ਕਿਹਾ ਗਿਆ ਕਿ ਇਹ ਫਰਜ਼ੀ ਹੈ। ਉਹਨਾਂ ਵੱਲੋਂ ਅਜਿਹਾ ਕੋਈ ਆਫਰ ਨਹੀਂ ਦਿੱਤਾ ਗਿਆ। ਦਰਅਸਲ ਜਦ ਤੋਂ ਨਾਗਰਿਤਕ ਸੋਧ ਬਿੱਲ ਨੂੰ ਕਾਨੂੰਨ ਦਾ ਰੂਪ ਮਿਲਿਆ ਹੈ। ਓਦੋ ਤੋਂ ਹੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ  ਕੇ  ਪ੍ਰਦਰਸ਼ਨਾਂ  ਦਾ ਦੌਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਇਸ ਕਾਨੂੰਨ ਦਾ ਵਿਰੋਧ ਜਾਰੀ ਹੈ।

ਓਥੇ ਹੀ ਇਸ ਵਿਰੋਧ ਨੂੰ ਰੋਕਣ ਲਈ ਭਾਜਪਾ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ। ਵਿਰੋਧ ਪ੍ਰਦਰਸ਼ਨ ਦੇ ਚਲਦਿਆਂ  ਨਾਗਰਿਕਤਾ  ਦੇ ਸਮਰਥਨ ਵਿਚ ਭਾਜਵਾ ਵਲੋਂ ਰੈਲੀਆਂ  ਦਾ ਦੌਰ ਵੀ ਜਾਰੀ ਹੈ।  ਘਰ ਘਰ ਜਾ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਨਾਗਰਿਕਤਾ ਕਾਨੂੰਨ  ਕਿਉਂ ਜਰੂਰੀ ਹੈ।