ਗਾਹਕ ਤੋਂ ਕੈਰੀ ਬੈਗ ਲਈ ਪੈਸੇ ਵਸੂਲਣੇ ਪਏ ਮਹਿੰਗੇ: ‘24 Seven’ ਨੂੰ ਹੋਇਆ 26 ਹਜ਼ਾਰ ਦਾ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਚਕੂਲਾ ਦੇ ਜਸਪ੍ਰੀਤ ਸਿੰਘ ਕੋਲੋਂ ਕੈਰੀ ਬੈਗ ਲਈ ਕ੍ਰਮਵਾਰ ਵਸੂਲੇ ਸਨ 10 ਰੁਪਏ ਅਤੇ 20 ਰੁਪਏ

24Seven penalised 26K for charging consumer for carry bags

 

ਚੰਡੀਗੜ੍ਹ: ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ-II ਚੰਡੀਗੜ੍ਹ ਨੇ ਗਾਹਕ ਕੋਲੋਂ ਕੈਰੀ ਬੈਗ ਲਈ ਪੈਸੇ ਵਸੂਲਣ ’ਤੇ ਸਟੋਰ '24Seven' ਨੂੰ 26 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਪੰਚਕੂਲਾ ਦੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 16 ਨਵੰਬਰ 2021 ਨੂੰ 1,250 ਰੁਪਏ ਦੀਆਂ ਕੁਝ ਕਰਿਆਨੇ ਦੀਆਂ ਵਸਤੂਆਂ ਖਰੀਦੀਆਂ, ਜਦੋਂ ਉਸ ਨੇ ਬਿੱਲ ਦੇਖਿਆ ਤਾਂ ਹੈਰਾਨ ਹੋ ਗਿਆ ਕਿਉਂਕਿ ਉਸ ਵਿਚ ਕੈਰੀ ਬੈਗ ਲਈ 10 ਰੁਪਏ ਵਸੂਲੇ ਗਏ।

ਇਹ ਵੀ ਪੜ੍ਹੋ: ਸ਼ਤਰੰਜ ਖਿਡਾਰਨ ਨੂੰ ਬਿਨਾਂ ਹਿਜਾਬ ਤੋਂ ਮੁਕਾਬਲੇ ’ਚ ਹਿੱਸਾ ਲੈਣਾ ਪਿਆ ਮਹਿੰਗਾ, ਮਿਲੀ ਧਮਕੀ

ਜਸਪ੍ਰੀਤ ਸਿੰਘ ਦੇ ਮਨਾਂ ਕਰਨ ਦੇ ਬਾਵਜੂਦ ਉਸ ਨੂੰ ਕੈਰੀ ਬੈਗ ਖਰੀਦਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ 2 ਮਾਰਚ 2022 ਨੂੰ ਦੁਬਾਰਾ ਕੁਝ ਸਮਾਨ ਖਰੀਦਿਆ ਅਤੇ ਸਟੋਰ ਵੱਲੋਂ ਉਸ ਨੂੰ ਦੁਬਾਰਾ 20 ਰੁਪਏ ਦਾ ਕੈਰੀ ਬੈਗ ਖਰੀਦਣ ਲਈ ਕਿਹਾ ਗਿਆ, ਜਿਸ ’ਤੇ '24Seven' ਦਾ ਲੋਗੋ ਸੀ।

ਇਹ ਵੀ ਪੜ੍ਹੋ: ਨੋਇਡਾ ’ਚ ਡਿਲੀਵਰੀ ਬੁਆਏ ਨਾਲ ਵਾਪਰੀ ਵੱਡੀ ਵਾਰਦਾਤ, ਹੋਈ ਮੌਤ 

ਉਸ ਨੇ ਵਿਰੋਧੀ ਧਿਰ ਨੂੰ 22 ਨਵੰਬਰ 2021 ਨੂੰ ਇਕ ਕਾਨੂੰਨੀ ਨੋਟਿਸ ਵੀ ਦਿੱਤਾ ਅਤੇ ਉਹਨਾਂ ਨੂੰ ਕੈਰੀ ਬੈਗ ਦੀ ਕੀਮਤ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਕੋਈ ਅਸਰ ਨਹੀਂ ਹੋਇਆ। ਇਸ ਲਈ ਉਸ ਨੇ ਖਪਤਕਾਰ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਖਪਤਕਾਰ ਕਮਿਸ਼ਨ ਨੇ ਕਿਹਾ, "ਸਾਡੇ ਮਾਨਯੋਗ ਰਾਜ ਕਮਿਸ਼ਨ ਦੁਆਰਾ ਇਹ ਮੰਨਿਆ ਗਿਆ ਹੈ ਕਿ ਸਾਮਾਨ ਨੂੰ ਡਿਲੀਵਰੀਯੋਗ ਸਥਿਤੀ ਵਿਚ ਲਿਆਉਣ ਲਈ ਕੀਤੇ ਗਏ ਹਰ ਤਰ੍ਹਾਂ ਦੇ ਖਰਚੇ ਵਿਕਰੇਤਾ ਨੂੰ ਝੱਲਣੇ ਪੈਣਗੇ।"

ਇਹ ਵੀ ਪੜ੍ਹੋ: ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ: ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਬਣਾਇਆ ਨਵਾਂ ਰਿਕਾਰਡ  

ਕਮਿਸ਼ਨ ਨੇ ਸਟੋਰ ਨੂੰ ਗਾਹਕ ਨੂੰ ਹੋਈ ਪ੍ਰੇਸ਼ਾਨੀ ਅਤੇ ਮਾਨਸਿਕ ਪੀੜਾ ਲਈ 100 ਰੁਪਏ ਮੁਆਵਜ਼ੇ ਵਜੋਂ ਅਤੇ ਸ਼ਿਕਾਇਤਕਰਤਾ ਨੂੰ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 1100 ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਸਟੋਰ ਨੂੰ 45 ਦਿਨਾਂ ਦੇ ਅੰਦਰ-ਅੰਦਰ ਦੋ ਕੈਰੀ ਬੈਗਾਂ ਦੇ ਜੁਰਮਾਨੇ ਸਮੇਤ ਰਕਮ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ।