ਜੰਮੂ-ਕਸ਼ਮੀਰ ‘ਚ ਡੇਢ ਸਾਲ ਬਾਅਦ ਹਾਈ ਸਪੀਡ ਇੰਟਰਨੈਟ ਸੇਵਾ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ 4G ਮੋਬਾਇਲ ਇੰਟਰਨੈਟ ਸੇਵਾਵਾਂ ਬਹਾਲ ਕਰਨ ਦਾ ਹੁਕਮ ਜਾਰੀ...

Internet

ਜੰਮੂ: ਜੰਮੂ-ਕਸ਼ਮੀਰ ਵਿਚ 4G ਮੋਬਾਇਲ ਇੰਟਰਨੈਟ ਸੇਵਾਵਾਂ ਬਹਾਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਹੋਇਆ ਹੈ। ਜੰਮੂ ਕਸ਼ਮੀਰ ਵਿਚ 5 ਅਗਸਤ 2019 ਤੋਂ 4G ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਸਨ। ਇੰਟਰਨੈਟ ਬਹਾਲੀ ਦੇ ਇਸ ਹੁਕਮ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੇ ਲੋਕ ਹਾਈ ਸਪੀਡ ਇੰਟਰਨੈਟ ਦਾ ਉਪਯੋਗ ਕਰ ਸਕਦੇ ਹਨ। ਇਸ ਨੂੰ ਲੈ ਜੰਮੂ ਕਸ਼ਮੀਰ ਦੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ 4G ਮੁਬਾਰਕ।

ਜੰਮੂ ਕਸ਼ਮੀਰ ਨੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਹੈ ਕਿ 4G ਮੁਬਾਰਕ! ਅਗਸਤ 2019 ਤੋਂ ਬਾਅਦ ਪਹਿਲੀ ਵਾਰ ਪੂਰੇ ਜੰਮੂ ਕਸ਼ਮੀਰ ਵਿਚ 4G ਮੋਬਾਇਲ ਡੇਟਾ ਸਰਵਿਸ ਬਹਾਲ ਹੋਈ ਹੈ। ਦੇਰ ਆਏ ਦਰੁਸਤ ਆਏ।

5 ਫ਼ਰਵਰੀ ਨੂੰ ਅਧਿਕਾਰੀਆਂ ਨੇ ਐਲਾਨ ਕੀਤਾ ਕਿ 5 ਅਗਸਤ 2019 ਤੋਂ ਬਾਅਦ ਅੱਜ ਪੂਰੇ ਜੰਮੂ ਕਸ਼ਮੀਰ ਵਿਚ 4G ਮੋਬਾਇਲ ਇੰਟਰਨੈਟ ਸੇਵਾਵਾਂ ਬਹਾਲ ਕੀਤੀ ਜਾ ਰਹੀ ਹੈ। ਇਹ ਐਲਾਨ ਪ੍ਰਮੁੱਕ ਸੈਕਟਰੀ ਪੀ.ਡੀ.ਡੀ ਅਤੇ ਸੂਚਨਾ, ਰੋਹਿਤ ਕੰਸਲ ਨੇ ਇਕ ਟਵੀਟ ਦੇ ਜ਼ਰੀਏ ਕੀਤਾ। ਦੱਸ ਦਈਏ ਕਿ ਕੰਸਲ ਸਰਕਾਰ ਦੇ ਬੁਲਾਰਾ ਵੀ ਹਨ। ਦੱਸ ਦਈਏ ਕਿ ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ 5 ਅਗਸਤ 2019 ਤੋਂ ਹੀ ਇੰਟਰਨੈਟ ਸੇਵਾ ਬੰਦ ਸੀ। ਹਾਲਾਂਕਿ ਪਿਛਲੇ ਸਾਲ ਜਨਵਰੀ ਨੂੰ 2G ਸੇਵਾ ਬਹਾਲ ਕੀਤੀ ਗਈ ਸੀ।

ਪਰ ਹੁਣ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਸਾਰੇ ਜਨਜੀਵਨ ਨੂੰ ਪੂਰੀ ਤਰ੍ਹਾਂ ਪਟੜੀ ਉਤੇ ਲਿਆਉਣ ਲਈ 4G ਇੰਟਰਨੈਟ ਸੇਵਾ ਪੂਰੀ ਤਰ੍ਹਾਂ ਬਹਾਲ  ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਧਮਪੁਰ ਅਤੇ ਗੰਦਰਬਲ ਵਿਚ ਹਾਈ ਸਪੀਡ ਇੰਟਰਨੈਟ ਸੇਵਾ ਟ੍ਰਾਇਲ ਬੇਸਿਸ ਉਤੇ ਸ਼ੁਰੂ ਕੀਤੀ ਗਈ ਸੀ। ਪਰ ਬਾਕੀ ਜ਼ਿਲ੍ਹਿਆਂ ਵਿਚ 2G ਇੰਟਰਨੈਟ ਸੇਵਾ ਹੀ ਜਾਰੀ ਸਨ। ਪਰ ਅੱਜ ਤੋਂ ਪੂਰੇ ਜੰਮੂ ਕਸ਼ਮੀਰ ਵਿਚ 4G ਮੋਬਾਇਲ ਇੰਟਰਨੈਵ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।