ਅਮਿਤ ਸ਼ਾਹ ਦੇ 250 ਅਤਿਵਾਦੀ ਮਾਰੇ ਜਾਣ ਦੇ ਬਿਆਨ ’ਤੇ ਮੋਦੀ ਚੁੱਪ ਕਿਉਂ: ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਐਸਪੀ ਸੁਪਰੀਮੋ ਨੇ ਕਿਹਾ ਕਿ ਬੀਜੇਪੀ ਪ੍ਰ੍ਧਾਨ ਅਮਿਤ ਸ਼ਾਹ ਦੇ ਉਸ ਦਾਅਵੇ.......

BSP Chief Mayawati

ਨਵੀਂ ਦਿੱਲੀ: ਬੀਐਸਪੀ ਸੁਪਰੀਮੋ ਨੇ ਕਿਹਾ ਕਿ ਬੀਜੇਪੀ ਪ੍ਰ੍ਧਾਨ ਅਮਿਤ ਸ਼ਾਹ ਦੇ ਉਸ ਦਾਅਵੇ ’ਤੇ ਪ੍ਰ੍ਧਾਨ ਮੰਤਰੀ ਮੋਦੀ ਚੁੱਪ ਕਿਉਂ ਹੈ ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਏਅਰਫੋਰਸ ਦੀ ਕਾਰਵਾਈ ਵਿਚ 250 ਅਤਿਵਾਦੀ ਮਾਰੇ ਗਏ ਹਨ। ਬੀਐਸਪੀ ਸੁਪਰੀਮੋਂ ਨੇ ਕਿਹਾ, “ਬੀਐਸਪੀ ਪ੍ਰ੍ਧਾਨ ਅਮਿਤ ਸ਼ਾਹ ਦਾਅਵਾ ਕਰਦੇ ਹਨ ਕਿ ਏਅਰਫੋਰਸ ਦੀ ਸਟਾ੍ਰ੍ਈਕ ਵਿਚ 250 ਅਤਿਵਾਦੀ ਮਾਰੇ ਗਏ ਹਨ ਪਰ ਉਹਨਾਂ ਦੇ ਗੁਰੂ ਜੋ ਹਮੇਸ਼ਾ ਹਰ ਗੱਲ ਵਿਚ ਬੋਲਦੇ ਹਨ ਇਸ ਮਾਮਲੇ ਵਿਚ ਚੁੱਪ ਕਿਉਂ ਹਨ।”

ਮਾਇਆਵਤੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਤਿਵਾਦੀ ਮਾਰੇ ਗਏ ਹਨ ਪਰ ਪੀਐਮ ਮੋਦੀ ਇਸ ’ਤੇ ਚੁੱਪ ਹੈ ਇਸ ਪਿੱਛੇ ਕੀ ਰਾਜ਼ ਹੈ। ਬੀਐਸਪੀ ਸੁਪਰੀਮੋ ਮਾਇਆਵਤੀ ਨੇ ਇਹ ਗੱਲ ਟਵਿਟਰ ’ਤੇ ਲਿਖੀ ਹੈ। ਉਹਨਾਂ ਨੇ ਬੀਜੇਪੀ ਸਰਕਾਰ ਦੀ ਆਰਥਿਕ ਨੀਤੀਆਂ ’ਤੇ ਸਵਾਲ ਉਠਾਉਂਦੇ ਕਿਹਾ ਕਿ ਆਰਥਿਕ ਵਿਕਾਸ ਦਾ ਲਾਭ ਗ਼ਰੀਬਾਂ ਤਕ ਨਹੀਂ ਪਹੁੰਚ ਰਿਹਾ, ਜੋ ਕਿ ਚਿੰਤਾ ਵਾਲੀ ਗੱਲ ਹੈ। ਉਹਨਾਂ ਨੇ ਪੁਛਿਆ ਕਿ ਜੀਡੀਪੀ ਦੀ ਘਟਦੀ ਦਰ ਅਤੇ ਖੇਤੀ ਵਿਚ ਘਟਦੀ ਆਮਦਨ ’ਤੇ ਮੋਦੀ ਸਰਕਾਰ ਕੀ ਜਵਾਬ ਦੇਵੇਗੀ।  

ਦੱਸ ਦਈਏ ਕਿ ਅਹਿਮਦਾਬਾਦ ਵਿਚ ਸੰਗਠਿਤ ਇਕ ਪੋ੍ਰ੍ਗਰਾਮ ਵਿਚ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਹਵਾਈ ਸੈਨਾ ਦੀ ਕਾਰਵਾਈ ਵਿਚ ਜੈਸ਼-ਏ-ਮੁਹੰਮਦ ਦੇ 250 ਤੋਂ ਜ਼ਿਆਦਾ ਅਤਿਵਾਦੀ ਚੀਫ਼ ਦੀ ਪੈ੍ਰ੍ਸ ਕਾਨਫਰੈਂਸ ਤੋਂ ਬਾਅਦ ਉਹਨਾਂ ਦੇ ਦਾਅਵੇ ਤੇ ਸਵਾਲ ਖੜੇ੍ਹ੍ ਹੋ ਗਏ ਹਨ। ਹਵਾਈ ਸੈਨਾ ਦੇ ਚੀਫ਼ ਨੇ ਬੀਐਸ ਧਨੋਆ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਟਾਰਗੇਟ ਨੂੰ ਹਿਟ ਕਰਨਾ ਸੀ, ਕਿੰਨੇ ਮਰੇ ਇਹ ਗਿਣਨਾ ਸਾਡਾ ਕੰਮ ਨਹੀਂ ਹੈ। ਇਹ ਸਰਕਾਰ ਦੱਸੇਗੀ ਕਿੰਨੇ ਮਰੇ। ਇਸ ਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਸਰਕਾਰ ’ਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ।